ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਗੀਤ ਰਾਹੀਂ ਦਿੱਤਾ ਜਵਾਬ

written by Rupinder Kaler | February 08, 2021

ਰਿਹਾਨਾ ਦੇ ਟਵੀਟ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਇੱਕ ਤੋਂ ਬਾਅਦ ਇੱਕ ਟਵੀਟ ਹੋ ਰਹੇ ਹਨ । ਪਰ ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕੁਝ ਸਿਤਾਰਿਆਂ ਨੇ ਇਸ ਨੂੰ ਪ੍ਰੋਪੈਗੰਡਾ ਕਿਹਾ ਹੈ ਤੇ ਭਾਰਤ ਦੀ ਏਕਤਾ ਨੂੰ ਤੋੜਨ ਦੀ ਸਾਜਿਸ਼ ਦੱਸਿਆ ਹੈ । ਜਿਨ੍ਹਾਂ ਸਿਤਾਰਿਆਂ ਨੇ ਇਸ ਤਰ੍ਹਾਂ ਦੇ ਟਵੀਟ ਕੀਤੇ ਹਨ, ਉਹਨਾਂ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਨਿਸ਼ਾਨੇ ਤੇ ਲਿਆ । ranjit ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਅਦਾਕਾਰਾ ਜਮੀਲਾ ਜਮੀਲ ਨੂੰ ਮਿਲ ਰਹੀਆਂ ਹਨ ਧਮਕੀਆਂ ਨੌਰਾ ਫਤੇਹੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੈਨੇਡਾ ਤੋਂ ਆ ਕੇ ਬਾਲੀਵੁੱਡ ‘ਚ ਖੁਦ ਨੂੰ ਕੀਤਾ ਸਥਾਪਿਤ farmer protest in india ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਰਾਹੀਂ ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਹੈ ‘ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰੇ ਵਿਕੇ ਹੋਏ ਹਨ । ਇਹ ਬਾਲੀਵੁੱਡ ਸਿਤਾਰੇ ਸਿੱਖ ਚਿੰਨਾਂ ਦੀ ਵਰਤਂੋ ਪੈਸੇ ਕਮਾਉਣ ਲਈ ਤਾਂ ਕਰ ਸਕਦੇ ਹਨ ਪਰ ਜਦੋਂ ਹੱਕ ਸੱਚ ਦੀ ਗੱਲ ਹੁੰਦੀ ਹੈ ਤਾਂ ਉਦੋਂ ਚੁੱਪ ਹੋ ਜਾਂਦੇ ਹਨ । ਰਣਜੀਤ ਬਾਵਾ ਨੇ ਸ਼ੌਰਟ ਵੀਡੀਓ ਰਾਹੀਂ ਇਸ ਗੀਤ ਦਾ ਟ੍ਰੇਲਰ ਦਿਖਾਇਆ ਹੈ ਪਰ ਜਲਦ ਹੀ ਇਸ ਦਾ ਫੁੱਲ ਆਡੀਓ ਵੀ ਰਣਜੀਤ ਬਾਵਾ ਪੇਸ਼ ਕਰ ਸਕਦੇ ਹਨ। ਇਸ ਤੋਂ ਪਹਿਲਾ ਵੀ ਕਿਸਾਨ ਅੰਦੋਲਨ ਸਬੰਧੀ ਰਣਜੀਤ ਬਾਵਾ ਨੇ ਕਈ ਗੀਤ ਰਿਲੀਜ਼ ਕੀਤੇ ਸੀ।

0 Comments
0

You may also like