ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ਦੀਆਂ ਦਿਲਚਸਪ ਕਹਾਣੀਆਂ
ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਨਿੱਤ ਨਵੇਂ ਸ਼ੋਅ ਚਲਾਏ ਜਾ ਰਹੇ ਹਨ । ਇਹੋ ਜਿਹੀ ਹੀ ਇੱਕ ਸੀਰੀਜ਼ ‘ਖ਼ਬਰਦਾਰ’ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋ ਰਹੀ ਹੈ । ਇਸ ਸੀਰੀਜ਼ ‘ਚ ਸਮਾਜ ‘ਚ ਵਾਪਰ ਰਹੀਆਂ ਕ੍ਰਾਈਮ ਦੀਆਂ ਸੱਚੀਆਂ ਘਟਨਾਵਾਂ ਨੂੰ ਵਿਖਾਇਆ ਜਾਂਦਾ ਹੈ ।
ਪੀਟੀਸੀ ਪੰਜਾਬੀ ‘ਤੇ ਵੇਖੋ ‘ਖ਼ਬਰਦਾਰ’ ਅਤੇ ‘ਮੋਹਰੇ’ ਸੀਰੀਜ਼ ਦੀਆਂ ਦਿਲਚਸਪ ਕਹਾਣੀਆਂ
ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਨਿੱਤ ਨਵੇਂ ਸ਼ੋਅ ਚਲਾਏ ਜਾ ਰਹੇ ਹਨ । ਇਹੋ ਜਿਹੀ ਹੀ ਇੱਕ ਸੀਰੀਜ਼ ‘ਖ਼ਬਰਦਾਰ’ (Khabardar) ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋ ਰਹੀ ਹੈ । ਇਸ ਸੀਰੀਜ਼ ‘ਚ ਸਮਾਜ ‘ਚ ਵਾਪਰ ਰਹੀਆਂ ਕ੍ਰਾਈਮ ਦੀਆਂ ਸੱਚੀਆਂ ਘਟਨਾਵਾਂ ਨੂੰ ਵਿਖਾਇਆ ਜਾਂਦਾ ਹੈ । ਖ਼ਬਰਦਾਰ ‘ਚ ਨਵੀਂ ਕਹਾਣੀ ‘ਘਰ ਗੁੰਮ ਹੈ’ ਹੁਣ ਤੱਕ ਤੁਸੀਂ ਵੇਖੀ ਹੈ । ਜਿਸ ‘ਚ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਤਾਂ ਉਹ ਕਿਵੇਂ ਅੰਦਰੋਂ ਅੰਦਰ ਘੁਟਦੇ ਜਾਂਦੇ ਹਨ ਅਤੇ ਕੋਈ ਅਜਿਹਾ ਕਦਮ ਚੁੱਕ ਲੈਂਦੇ ਹਨ ਕਿ ਫਿਰ ਮਾਪਿਆਂ ਕੋਲ ਸਿਵਾਏ ਪਛਤਾਵੇ ਕੁਝ ਨਹੀਂ ਬੱਚਦਾ ।
ਹੋਰ ਪੜ੍ਹੋ : ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਛੇ ਸਾਲਾਂ ਬਾਅਦ ਸੁਲਝਾਈ,ਮੋਹਾਲੀ ਪੁਲਿਸ ਨੇ ਦਿੱਤੀ ਜਾਣਕਾਰੀ
ਪਰ ਅੱਜ ਦੀ ਕਹਾਣੀ ਹੈ ‘ਮਾਤ’ ਜਿਸ ‘ਚ ਇੱਕ ਵਕੀਲ ਪਰਿਵਾਰ ਨੂੰ ਵਿਖਾਇਆ ਜਾਵੇਗਾ। ਪਰਿਵਾਰ ‘ਚ ਖੁਸ਼ੀਆਂ ਖੇੜੇ ਹਨ, ਪਰ ਪਰਿਵਾਰ ‘ਚ ਪਤਾ ਨਹੀਂ ਕੁਝ ਅਜਿਹਾ ਹੁੰਦਾ ਹੈ ਕਿ ਮੁੰਡੇ ਦਾ ਆਪਣੀ ਮਾਂ ਤੋਂ ਯਕੀਨ ਉੱਠ ਜਾਂਦਾ ਹੈ। ਇਹ ਜਾਨਣ ਦੇ ਲਈ ਵੇਖੋ ਸੀਰੀਜ਼ ਖ਼ਬਰਦਾਰ ਰਾਤ ੮:੩੦ ਵਜੇ ।

‘ਮੋਹਰੇ’ ਸੀਰੀਜ਼ ‘ਚ ਵੇਖੋ ‘ਅਸੀਸ’ ਦਾ ਹਾਲ
‘ਮੋਹਰੇ’ ਸੀਰੀਜ਼ ‘ਚ ਹੁਣ ਤੱਕ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਅਸੀਸ ਦੇ ਵਿਆਹ ‘ਚ ਉਸ ਦੇ ਲਾੜੇ ਨੂੰ ਕਈ ਅਣਪਛਾਤਾ ਵਿਅਕਤੀ ਗੋਲੀ ਮਾਰ ਦਿੰਦਾ ਹੈ । ਜਿਸ ਨੂੰ ਵਿਆਹ ‘ਚ ਮੌਜੂਦ ਇੱਕ ਰਿਪੋਟਰ ਆਪਣੇ ਮੋਬਾਈਲ ਕੈਮਰੇ ‘ਚ ਕੈਦ ਕਰ ਲੈਂਦੀ ਹੈ।ਜਿਸ ਤੋਂ ਬਾਅਦ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰਨ ਦੇ ਲਈ ਅਸੀਸ ਵੀ ਆਪਣੇ ਮਾਮੇ ‘ਤੇ ਦਬਾਅ ਪਾਉਂਦੀ ਹੈ।
_798351ac033a770dcc954089805a5773_1280X720.webp)
ਉੱਧਰ ਕਾਤਿਲ ਨੂੰ ਮੋਟੀ ਰਕਮ ਦੇ ਕੇ ਵਿਦੇਸ਼ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ । ਜਿਸ ਤੋਂ ਬਾਅਦ ਹੁਣ ਅੱਗੇ ਕੀ ਹੁੰਦਾ ਹੈ, ਜਾਨਣ ਦੇ ਲਈ ਵੇਖੋ ਸੀਰੀਜ਼ ‘ਮੋਹਰੇ’ ਰਾਤ ਨੌ ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
