Advertisment

ਆਪਣੀ ਹੀ ਧੀ ਦੇ ਨਾਲ ਧੱਕਾ ਕਰ ਰਿਹਾ ਪਰਿਵਾਰ, ਕੀ ਅਸੀਸ ਦਾ ਪਿਆਰ ਚੜ੍ਹ ਜਾਵੇਗਾ ਸਿਆਸਤ ਦੀ ਭੇਂਟ! ਜਾਨਣ ਲਈ ਵੇਖੋ ‘ਮੋਹਰੇ’ ਸੀਰੀਜ਼

ਪੀਟੀਸੀ ਪੰਜਾਬੀ ਦੇ ਪ੍ਰਾਈਮ ਟਾਈਮ ਦੌਰਾਨ ਵਿਖਾਈ ਜਾਣ ਵਾਲੀ ਸੀਰੀਜ਼ ‘ਮੋਹਰੇ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਸੀਰੀਜ਼ ‘ਚ ਸਿਆਸਤ ਦੇ ਡਿੱਗਦੇ ਪੱਧਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਿਆਸਤ ਖੂਨ ਦੇ ਰਿਸ਼ਤਿਆਂ ਦਾ ਵੀ ਲਿਹਾਜ਼ ਨਹੀਂ ਕਰਦੀ ।

author-image
By Shaminder
New Update
ਆਪਣੀ ਹੀ ਧੀ ਦੇ ਨਾਲ ਧੱਕਾ ਕਰ ਰਿਹਾ ਪਰਿਵਾਰ, ਕੀ ਅਸੀਸ ਦਾ ਪਿਆਰ ਚੜ੍ਹ ਜਾਵੇਗਾ ਸਿਆਸਤ ਦੀ ਭੇਂਟ!  ਜਾਨਣ ਲਈ ਵੇਖੋ ‘ਮੋਹਰੇ’ ਸੀਰੀਜ਼
Advertisment

ਪੀਟੀਸੀ ਪੰਜਾਬੀ ਦੇ ਪ੍ਰਾਈਮ ਟਾਈਮ (Prime Time) ਦੌਰਾਨ ਵਿਖਾਈ ਜਾਣ ਵਾਲੀ ਸੀਰੀਜ਼ ‘ਮੋਹਰੇ’ (Mohre) ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਸੀਰੀਜ਼ ‘ਚ ਸਿਆਸਤ ਦੇ ਡਿੱਗਦੇ ਪੱਧਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਿਆਸਤ ਖੂਨ ਦੇ ਰਿਸ਼ਤਿਆਂ ਦਾ ਵੀ ਲਿਹਾਜ਼ ਨਹੀਂ ਕਰਦੀ । ਰਾਜਨੀਤੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਈ ਵਾਰ ਸਿਆਸਤਦਾਨ ਇਸ ਹੱਦ ਤੱਕ ਗਿਰ ਜਾਂਦੇ ਹਨ ਕਿ ਕਿਸੇ ਦੀ ਜਾਨ ਦੇ ਨਾਲ ਵੀ ਖੇਡਣ ਤੋਂ ਗੁਰੇਜ਼ ਨਹੀਂ ਕਰਦੇ ।

Advertisment


ਹੋਰ ਪੜ੍ਹੋ : 
ਪੀਟੀਸੀ ਪੰਜਾਬੀ ਦੇ ਪ੍ਰਾਈਮ ਟਾਈਮ ‘ਚ ‘ਖ਼ਬਰਦਾਰ’ ਅਤੇ ‘ਮੋਹਰੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਸਿਆਸਤ ਦੇ ਕਾਰਨ ਧੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ 

ਪੀਟੀਸੀ ਪੰਜਾਬੀ ‘ਤੇ ਵਿਖਾਈ ਜਾ ਰਹੀ ਇਸ ਸੀਰੀਜ਼ ‘ਚ ਵਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਿਆਸਤ ਦੇ ਕਾਰਨ ਧੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਧੀ ਆਪਣੇ ਪ੍ਰੇਮੀ ਮਨਦੀਪ ਦੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ ਤੇ ਹੋਮ ਮਨਿਸਟਰ ਵੀ ਆਪਣੀ ਧੀ ਦੇ ਵਿਆਹ ਦਾ ਐਲਾਨ ਲੱਖਾਂ ਲੋਕਾਂ ਦੀ ਮੌਜੂਦਗੀ ‘ਚ ਕਰ ਦਿੰਦਾ ਹੈ।

Advertisment


ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਅਤੇ ਅਸੀਸ ਵੀ ਆਪਣੇ ਪਿਆਰ ਨੂੰ ਹਾਸਲ ਕਰਨ ਦੀ ਖੁਸ਼ੀ ‘ਚ ਪੱਬਾਂ ਭਾਰ ਹੋਈ ਫਿਰਦੀ ਹੈ। ਪਰ ਕਹਾਣੀ ‘ਚ ਉਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਅਚਾਨਕ ਅਸੀਸ ਦੇ ਮੰਮੀ ਆ ਕੇ ਉਸ ਨੂੰ ਕਹਿੰਦੇ ਹਨ ਕਿ ਤੂੰ ਜ਼ਿਆਦਾ ਹਵਾ ‘ਚ ਨਾ ਉੱਡ ।


Advertisment

ਕਿਉਂਕਿ ਇਸ ਰਿਸ਼ਤੇ ਨੂੰ ਉਸ ਦੇ ਵੱਲੋਂ ਹਾਲੇ ਮਨਜ਼ੂਰੀ ਦੇਣਾ ਬਾਕੀ ਹੈ।ਇਹ ਸਭ ਸੁਣ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਉਸ ਨੂੰ ਸਮਝ ਨਹੀਂ ਆਉਂਦਾ ਕਿ ਇਸ ਰਿਸ਼ਤੇ ਨੂੰ ਸਭ ਦੀ ਮਨਰਜ਼ੂਰੀ ਮਿਲਣ ਦੇ ਬਾਵਜੂਦ ਉਸ ਦੀ ਮਾਂ ਅਤੇ ਮਾਮਾ ਉਸ ਦੇ ਰਿਸ਼ਤੇ ਨੂੰ ਮਨਜ਼ੂਰੀ ਕਿਉਂ ਨਹੀਂ ਦੇ ਰਹੇ ।


ਸ਼ਸ਼ੋਪੰਜ ‘ਚ ਪਈ ਅਸੀਸ ਨੂੰ ਕਿਤੇ ਸਿਆਸਤ ਦਾ ਮੋਹਰਾ ਤਾਂ ਨਹੀਂ ਬਣਾਇਆ ਜਾ ਰਿਹਾ ? ਕੀ ਅਸੀਸ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾ ਪਾਏਗੀ ਜਾਂ ਫਿਰ ਉਸ ਦਾ ਪਿਆਰ ਸਿਆਸਤ ਦੀ ਭੇਂਟ ਚੜ੍ਹ ਜਾਵੇਗਾ । ਇਹ ਸਭ ਜਾਨਣ ਲਈ ਵੇਖੋ ‘ਮੋਹਰੇ’ ਦਾ ਅੱਜ ਦਾ ਐਪੀਸੋਡ, ਰਾਤ 8:30 ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।  Advertisment

Stay updated with the latest news headlines.

Follow us:
Advertisment
Advertisment
Latest Stories
Advertisment