ਕੀ ਦਿਸ਼ਾ ਦੀ ਮੌਤ ਦੀ ਗੁੱਥੀ ਸੁਲਝਾ ਪਾਏਗੀ ਪੁਲਿਸ, ਜਾਨਣ ਲਈ ਵੇਖੋ ‘ਖ਼ਬਰਦਾਰ’ ਸੀਰੀਜ਼ ਦੀ ਨਵੀਂ ਕਹਾਣੀ ‘ਜਨੂੰਨੀਅਤ’
ਪੀਟੀਸੀ ਪੰਜਾਬੀ ਦੀ ‘ਖ਼ਬਰਦਾਰ’ ਸੀਰੀਜ਼ ‘ਚ ਇਸ ਵਾਰ ਨਵੀਂ ਕਹਾਣੀ ‘ਜਨੂੰਨੀਅਤ’ ਵਿਖਾਈ ਜਾ ਰਹੀ ਹੈ । ਇਸ ਦੀ ਕਹਾਣੀ ‘ਚ ਤੁਸੀਂ ਦੋ ਭਰਾਵਾਂ ਦੀ ਜਾਇਦਾਦ ਨੂੰ ਲੈ ਕੇ ਹੁੰਦੇ ਟਕਰਾਅ ਨੂੰ ਵੇਖ ਰਹੇ ਹੋ । ਪਰ ਇਸ ਕਹਾਣੀ ‘ਚ ਨਵਾਂ ਟਵਿਸਟ ਉਦੋਂ ਆਉਂਦਾ ਹੈ, ਜਦੋਂ ਮ੍ਰਿਤਕ ਭਰਾ ਦੀ ਕੁੜੀ ਖੁਦਕੁਸ਼ੀ ਕਰ ਲੈਂਦੀ ਹੈ ।
ਕੀ ਦਿਸ਼ਾ ਦੀ ਮੌਤ ਦੀ ਗੁੱਥੀ ਸੁਲਝਾ ਪਾਏਗੀ ਪੁਲਿਸ, ਜਾਨਣ ਲਈ ਵੇਖੋ ‘ਖ਼ਬਰਦਾਰ’ ਸੀਰੀਜ਼ ਦੀ ਨਵੀਂ ਕਹਾਣੀ ‘ਜਨੂੰਨੀਅਤ’
ਰਿਸ਼ਤਿਆਂ ‘ਚ ਨਿਘਾਰ ਲਗਾਤਾਰ ਵੱਧਦਾ ਜਾ ਰਿਹਾ ਹੈ ।ਭਰਾ, ਭਰਾ ਦਾ ਦੁਸ਼ਮਣ ਬਣ ਚੁੱਕਿਆ ਹੈ ਅਤੇ ਜਾਇਦਾਦ ਦੀ ਖਾਤਿਰ ਭਰਾ ਆਪਣੇ ਹੀ ਭਰਾ ਦੇ ਖੁੂਨ ਦਾ ਪਿਆਸਾ ਹੋ ਜਾਂਦਾ ਹੈ ।ਅਜਿਹਾ ਹੀ ਕੁਝ ਤਿੜਕਦੇ ਰਿਸ਼ਤਿਆਂ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋਣ ਵਾਲੀ ‘ਖ਼ਬਰਦਾਰ’ (Khabardaar) ਸੀਰੀਜ਼ ਦੀ ਨਵੀਂ ਕਹਾਣੀ ‘ਜਨੂੰਨੀਅਤ’। ਜਿਸ ‘ਚ ਦੋ ਭਰਾਵਾਂ ਦੀ ਕਹਾਣੀ ਨੂੰ ਵਿਖਾਇਆ ਜਾ ਰਿਹਾ ਹੈ ਕਿ ਕਿਵੇਂ ਇੱਕ ਭਰਾ ਦੀ ਮੌਤ ਤੋਂ ਬਾਅਦ ਦੂਜਾ ਭਰਾ ਆਪਣੀ ਭਾਬੀ ਅਤੇ ਭਤੀਜੀ ਨੂੰ ਕਿਵੇਂ ਪ੍ਰਤਾੜਿਤ ਕਰਦਾ ਹੈ। ਜਿਸ ਤੋਂ ਬਾਅਦ ਉਸ ਦੀ ਭਤੀਜੀ ਏਨਾਂ ਕੁ ਪ੍ਰੇਸ਼ਾਨ ਹੋ ਜਾਂਦੀ ਹੈ ਕਿ ਉਹ ਸੂਸਾਈਡ ਕਰ ਲੈਂਦੀ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ‘ਸੈਮ ਬਹਾਦੁਰ’ ਦੀ ਸਕਰੀਨਿੰਗ ਦੌਰਾਨ ਮਾਂ ਦਾ ਆਸ਼ੀਰਵਾਦ ਲੈਂਦੇ ਆਏ ਨਜ਼ਰ
ਇਸ ਦੀ ਕਹਾਣੀ ‘ਚ ਤੁਸੀਂ ਦੋ ਭਰਾਵਾਂ ਦੀ ਜਾਇਦਾਦ ਨੂੰ ਲੈ ਕੇ ਹੁੰਦੇ ਟਕਰਾਅ ਨੂੰ ਵੇਖ ਰਹੇ ਹੋ । ਪਰ ਇਸ ਕਹਾਣੀ ‘ਚ ਨਵਾਂ ਟਵਿਸਟ ਉਦੋਂ ਆਉਂਦਾ ਹੈ, ਜਦੋਂ ਮ੍ਰਿਤਕ ਭਰਾ ਦੀ ਕੁੜੀ ਖੁਦਕੁਸ਼ੀ ਕਰ ਲੈਂਦੀ ਹੈ । ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਕਹਾਣੀ ‘ਚ ਇੱਕ ਹੋਰ ਨਵਾਂ ਐਂਗਲ ਵੀ ਸਾਹਮਣੇ ਆ ਰਿਹਾ ਹੈ ਕਿ ਮ੍ਰਿਤਕ ਕੁੜੀ ਦੀ ਇੱਕ ਮੁੰਡੇ ਦੇ ਨਾਲ ਵੀ ਦੋਸਤੀ ਹੁੰਦੀ ਹੈ ।
ਹੁਣ ਪੁਲਿਸ ਕੜੀ ਦੇ ਨਾਲ ਕੜੀ ਜੋੜ ਕੇ ਕੁੜੀ ਦੀ ਮੌਤ ਦੇ ਪਿੱਛੇ ਦੇ ਕਾਰਨਾਂ ਅਤੇ ਸੂਸਾਈਡ ਦੀ ਗੁੱਥੀ ਨੂੰ ਸੁਲਝਾਉਣ ‘ਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ।ਪਰ ਹੁਣ ਵੇਖਣਾ ਇਹ ਹੋਵੇਗਾ ‘ਖ਼ਬਰਦਾਰ’ ਦੇ ਅੱਜ ਦੇ ਇਸ ਐਪੀਸੋਡ ‘ਚ ਪੁਲਿਸ ਦੀ ਜਾਂਚ ਕਿਸ ਪੱਧਰ ਤੱਕ ਪਹੁੰਚਦੀ ਹੈ।
_90fe19480de82d95cf134eaea39e9f50_1280X720.webp)
ਕੀ ਪੁਲਿਸ ਕੁੜੀ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਵਜ੍ਹਾ ਜਾਣ ਪਾਏੇਗੀ ? ਕੀ ਕੁੜੀ ਨੇ ਸਿਰਫ਼ ਆਪਣੇ ਤਾਏ ਵੱਲੋਂ ਮਿਲਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕੀਤੀ ਜਾਂ ਫਿਰ ਇਸ ਦੇ ਪਿੱਛੇ ਕੁਝ ਹੋਰ ਕਾਰਨ ਸਨ ? ਇਨ੍ਹਾਂ ਸਭ ਸਵਾਲਾਂ ਦਾ ਜਵਾਬ ਜਾਨਣ ਦੇ ਲਈ ਵੇਖਦੇ ਰਹੋ ‘ਖ਼ਬਰਦਾਰ’ ਸੋਮਵਾਰ ਤੋਂ ਸ਼ੁੱਕਰਵਾਰ ਰਾਤ ਨੌ ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
