ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ‘ਸੈਮ ਬਹਾਦੁਰ’ ਦੀ ਸਕਰੀਨਿੰਗ ਦੌਰਾਨ ਮਾਂ ਦਾ ਆਸ਼ੀਰਵਾਦ ਲੈਂਦੇ ਆਏ ਨਜ਼ਰ

ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਮ ਬਹਾਦੁਰ’ ਨੂੰ ਲੈ ਕੇ ਚਰਚਾ ‘ਚ ਹਨ । ਬੀਤੇ ਦਿਨ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ । ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਆਪਣੀ ਮਾਂ ਦਾ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਿਹਾ ਹੈ ।

Written by  Shaminder   |  November 30th 2023 01:07 PM  |  Updated: November 30th 2023 01:07 PM

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ‘ਸੈਮ ਬਹਾਦੁਰ’ ਦੀ ਸਕਰੀਨਿੰਗ ਦੌਰਾਨ ਮਾਂ ਦਾ ਆਸ਼ੀਰਵਾਦ ਲੈਂਦੇ ਆਏ ਨਜ਼ਰ

ਵਿੱਕੀ ਕੌਸ਼ਲ (Vicky Kaushal)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਮ ਬਹਾਦੁਰ’ ਨੂੰ ਲੈ ਕੇ ਚਰਚਾ ‘ਚ ਹਨ । ਬੀਤੇ ਦਿਨ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ । ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਆਪਣੀ ਮਾਂ ਦਾ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਕੈਟਰੀਨਾ ਕੈਫ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ :  ਜਾਣੋ ਕੌਣ ਸੀ ਅਸਲੀ ‘ਅਰਜਨ ਵੈਲੀ’ ਜਿਸ ‘ਤੇ ਗਾਇਆ ਭੁਪਿੰਦਰ ਬੱਬਲ ਨੇ ‘ਐਨੀਮਲ’ ਫ਼ਿਲਮ ‘ਚ ਗੀਤ

ਜਿਸ ‘ਚ ਅਦਾਕਾਰਾ ਆਪਣੀ ਸੱਸ ਮਾਂ ਨੂੰ ਜੱਫੀ ਪਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜਿਉਂ ਹੀ ‘ਸੈਮ ਬਹਾਦੁਰ’ ਦੀ ਸਕ੍ਰੀਨਿੰਗ ‘ਚ ਵਿੱਕੀ ਕੌਸ਼ਲ ਨੇ ਮੰਮੀ ਪਾਪਾ ਨੇ ਸ਼ਿਰਕਤ ਕੀਤੀ ਤਾਂ ਵਿੱਕੀ ਕੌਸ਼ਲ ਨੇ ਆਪਣੀ ਮਾਂ ਦੇ ਨਾਲ ਨਾਲ ਪਿਤਾ ਦੇ ਵੀ ਪੈਰ ਛੂਹੇ।

ਇਸ ਸਪੈਸ਼ਲ ਸਕ੍ਰੀਨਿੰਗ ਦੇ ਦੌਰਾਨ ਅਭਿਸ਼ੇਕ ਬੱਚਨ ਵੀ ਪਹੁੰਚੇ । ਇਸ ਮੌਕੇ ਉਨ੍ਹਾਂ ਦੇ ਨਾਲ ਭਾਣਜਾ ਅਗਸਤਏ ਨੰਦਾ ਵੀ ਮੌਜੂਦ ਸਨ । ਜੋ ਕਿ ਫ਼ਿਲਮ ‘ਦਾ ਆਰਚੀਜ਼’ ਦੇ ਨਾਲ ਅਦਾਕਾਰੀ ‘ਚ ਡੈਬਿਊ ਕਰ ਰਿਹਾ ਹੈ। 

ਵਿੱਕੀ ਕੌਸ਼ਲ ਪੰਜਾਬੀ ਪਰਿਵਾਰ ਦੇ ਨਾਲ ਰੱਖਦੇ ਨੇ ਸਬੰਧ

 ਵਿੱਕੀ ਕੌਸ਼ਲ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਨਾਲ ਹੈ। ਵਿੱਕੀ ਕੌਸ਼ਲ ਨੇ ਕੁਝ ਮਹੀਨੇ ਪਹਿਲਾਂ ਹੀ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network