ਜਾਣੋ ਕੌਣ ਸੀ ਅਸਲੀ ‘ਅਰਜਨ ਵੈਲੀ’ ਜਿਸ ‘ਤੇ ਗਾਇਆ ਭੁਪਿੰਦਰ ਬੱਬਲ ਨੇ ‘ਐਨੀਮਲ’ ਫ਼ਿਲਮ ‘ਚ ਗੀਤ
ਲ਼ੋਕ ਗਾਇਕ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਇਸ ਦੀ ਵਜ੍ਹਾ ਹੈ ਉੁਨ੍ਹਾਂ ਦੇ ਵੱਲੋਂ ਗਾਇਆ ਗਿਆ ‘ਐਨੀਮਲ’ ਫ਼ਿਲਮ ‘ਚ ਗੀਤ ‘ਅਰਜਨ ਵੈਲੀ’ । ਜਿਸ ਨੂੰ ਅਦਾਕਾਰ ਰਣਬੀਰ ਕਪੂਰ ‘ਤੇ ਫ਼ਿਲਮਾਇਆ ਗਿਆ ਹੈ ।ਇਹ ਗੀਤ ਹਰ ਕਿਤੇ ਟ੍ਰੈਡਿੰਗ ‘ਚ ਚੱਲ ਰਿਹਾ ਹੈ ।
ਜਾਣੋ ਕੌਣ ਸੀ ਅਸਲੀ ‘ਅਰਜਨ ਵੈਲੀ’ ਜਿਸ ‘ਤੇ ਗਾਇਆ ਭੁਪਿੰਦਰ ਬੱਬਲ ਨੇ ‘ਐਨੀਮਲ’ ਫ਼ਿਲਮ ‘ਚ ਗੀਤ
ਲ਼ੋਕ ਗਾਇਕ ਭੁਪਿੰਦਰ ਬੱਬਲ (Bhupinder Babbal) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਇਸ ਦੀ ਵਜ੍ਹਾ ਹੈ ਉੁਨ੍ਹਾਂ ਦੇ ਵੱਲੋਂ ਗਾਇਆ ਗਿਆ ‘ਐਨੀਮਲ’ ਫ਼ਿਲਮ ‘ਚ ਗੀਤ ‘ਅਰਜਨ ਵੈਲੀ’ । ਜਿਸ ਨੂੰ ਅਦਾਕਾਰ ਰਣਬੀਰ ਕਪੂਰ ‘ਤੇ ਫ਼ਿਲਮਾਇਆ ਗਿਆ ਹੈ ।ਇਹ ਗੀਤ ਹਰ ਕਿਤੇ ਟ੍ਰੈਡਿੰਗ ‘ਚ ਚੱਲ ਰਿਹਾ ਹੈ । ਗੀਤ ‘ਚ ਰਣਬੀਰ ਕਪੂਰ ਨੂੰ ਅਰਜਨ ਵੈਲੀ ਦੇ ਕਿਰਦਾਰ ‘ਚ ਦਿਖਾਇਆ ਗਿਆ ਹੈ ।ਇਸ ਗੀਤ ਨੂੰ ਹੁਣ ਤੱਕ 24 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਹੁਣ ਟੋਰਾਂਟੋ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਦਾਅਵਾ ਕੀਤਾ ਹੈ ਕਿ ‘ਅਰਜਨ ਵੈਲੀ’ ਉਸ ਦਾ ਪੜਦਾਦਾ ਸੀ ।
ਹੋਰ ਪੜ੍ਹੋ : ਰਣਦੀਪ ਹੁੱਡਾ ਵਿਆਹ ਦੇ ਬੰਧਨ ‘ਚ ਬੱਝੇ, ਅਦਾਕਾਰ ਨੇ ਪਤਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੌਣ ਹੈ ਅਰਜਨ ਵੈਲੀ !
ਟੋਰਾਂਟੋ ਦੇ ਇੱਕ ਸ਼ਖਸ ਜੋਗਿੰਦਰਪਾਲ ਵਿਰਕ ਦਾ ਦਾਅਵਾ ਹੈ ਕਿ ਅਰਜਨ ਵੈਲੀ ਉਸ ਦਾ ਪੜਦਾਦਾ ਹੈ ਅਤੇ ਉਨ੍ਹਾਂ ਦਾ ਜਨਮ 1876 ਦੇ ਆਸ ਪਾਸ ਲੁਧਿਆਣਾ ਦੇ ਪਿੰਡ ਰੁੜਕਾ ਕਲਾਂ ‘ਚ ਹੋਇਆ ਸੀ । ਜੋ ਕਿ ਤਕੜਾ, ਵਧੀਆ ਜੁੱਸੇ ਵਾਲਾ ਸ਼ਖਸ ਸੀ। ਜੋ ਕਦੇ ਵੀ ਕਿਸੇ ਦੇ ਨਾਲ ਧੱਕਾ ਹੁੰਦੇ ਨਹੀਂ ਸੀ ਵੇਖ ਸਕਦਾ ।

ਉਸ ਨੇ ਇੱਕ ਗਰੀਬ ਵਿਅਕਤੀ ਨੂੰ ਤੰਗ ਕਰਨ ਤੋਂ ਰੋਕਣ ਲਈ ਇੱਕ ਪੁਲਿਸ ਵਾਲੇ ਦੀ ਬਾਂਹ ਵੀ ਤੋੜ ਦਿੱਤੀ ਸੀ। ਬੇਸ਼ੱਕ ਉਹ ਅਰਜਨ ਵੈਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪਰ ਉਸ ਨੇ ਗਰੀਬ ਅਤੇ ਕਮਜ਼ੋਰ ਦੇ ਨਾਲ ਕਦੇ ਕੋਈ ਜ਼ਿਆਦਤੀ ਨਹੀਂ ਸੀ ਕੀਤੀ ।‘ਅਰਜਨ ਵੈਲੀ’ ਨਾਂਅ ਟਾਈਟਲ ਹੇਠ ਆਏ ਇਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
