ਇਸ ਪੰਜਾਬੀ ਗਾਇਕ ਨੇ ਬਾਲੀਵੁੱਡ ‘ਚ ਕਰਵਾਈ ਬੱਲੇ ਬੱਲੇ, ‘ਐਨੀਮਲ’ ਫ਼ਿਲਮ ‘ਚ ‘ਅਰਜਨ ਵੈਲੀ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ, ਗਿੱਪੀ ਗਰੇਵਾਲ ਦੇ ਨਾਲ ਵੀਡੀਓ ਹੋਇਆ ਵਾਇਰਲ

ਭੁਪਿੰਦਰ ਬੱਬਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਗਿੱਪੀ ਗਰੇਵਾਲ ਦਾ ਸ਼ੁਕਰੀਆ ਅਦਾ ਕੀਤਾ ਹੈ।

Written by  Shaminder   |  November 23rd 2023 05:20 PM  |  Updated: November 23rd 2023 05:20 PM

ਇਸ ਪੰਜਾਬੀ ਗਾਇਕ ਨੇ ਬਾਲੀਵੁੱਡ ‘ਚ ਕਰਵਾਈ ਬੱਲੇ ਬੱਲੇ, ‘ਐਨੀਮਲ’ ਫ਼ਿਲਮ ‘ਚ ‘ਅਰਜਨ ਵੈਲੀ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ, ਗਿੱਪੀ ਗਰੇਵਾਲ ਦੇ ਨਾਲ ਵੀਡੀਓ ਹੋਇਆ ਵਾਇਰਲ

ਗਾਇਕ ਭੁਪਿੰਦਰ ਬੱਬਲ (Bhupinder Babbal)ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ । ਉਨ੍ਹਾਂ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਉਨ੍ਹਾਂ ਦੇ ਗੀਤ ‘ਅਰਜਨ ਵੈਲੀ’ ਅਤੇ ਉਨ੍ਹਾਂ ਦੀ ਆਵਾਜ਼ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਸਟੇਜ ‘ਤੇ ਬੁਲਾਇਆ ਅਤੇ ਕਿਹਾ ਕਿ ਬਹੁਤ ਹੀ ਦਮਦਾਰ ਆਵਾਜ਼ ‘ਚ ਗਾਇਆ ਹੈ ।

ਹੋਰ ਪੜ੍ਹੋ :  ਸੰਦੀਪ ਤੂਰ ਨੇ ਭਰਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਭੁਪਿੰਦਰ ਬੱਬਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਗਿੱਪੀ ਗਰੇਵਾਲ ਦਾ ਸ਼ੁਕਰੀਆ ਅਦਾ ਕੀਤਾ ਹੈ।  ਭੁਪਿੰਦਰ ਬੱਬਲ ਨੇ ਫ਼ਿਲਮ ‘ਐਨੀਮਲ’ ‘ਚ ਗੀਤ ‘ਅਰਜਨ ਵੈਲੀ’ ਗਾਇਆ ਹੈ । ਇਹ ਗੀਤ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਦੱਸ ਦਈਏ ਕਿ ਇਸ ਫ਼ਿਲਮ ‘ਚ ਰਣਬੀਰ ਕਪੂਰ ਅਤੇ ਅਦਾਕਾਰ ਬੌਬੀ ਦਿਓਲ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਦੋਵਾਂ ਅਦਾਕਾਰਾਂ ਦੇ ਨਾਲ ਨਾਲ ਰਸ਼ਮਿਕਾ ਮੰਡਾਨਾ ਵੀ ਦਿਖਾਈ ਦੇਣਗੇ ।ਫ਼ਿਲਮ ‘ਚ ਰਣਬੀਰ ਅਤੇ ਬੌਬੀ ਦਿਓਲ ਦਾ ਭਿਆਨਕ ਰੂਪ ਵੇਖਣ ਨੂੰ ਮਿਲੇਗਾ ।ਫ਼ਿਲਮ ਇੱਕ ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦੀ ਪ੍ਰਮੋਸ਼ਨ ‘ਚ ਸਾਰੇ ਅਦਾਕਾਰ ਜੁਟੇ ਹੋਏ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network