ਆਪਣੀ ਮਾਂ ਨੂੰ ਯਾਦ ਕਰਦੇ ਹੋਏ ਗਾਇਕ ਗੁਰਵਿੰਦਰ ਬਰਾੜ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਕਵਿਤਾ ‘ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ’

written by Lajwinder kaur | May 14, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਬਹੁਤ ਹਿੰਮਤੀ ਨੇ ਇਸ ਵਿੱਚ ਕੋਈ ਸ਼ੱਕ ਨਹੀਂ । ਜ਼ਿੰਦਗੀ ਦੇ ਦੋ ਅਹਿਮ ਰਿਸ਼ਤੇ ਉਨ੍ਹਾਂ ਨੂੰ ਛੱਡ ਗਏ ਪਰ ਉਹ ਹਿੰਮਤ ਨਹੀਂ ਹਾਰੇ ਤੇ ਮੁੜ ਹੌਸਲੇ ਨਾਲ ਉੱਠ ਕੇ ਜ਼ਿੰਦਾਦਿਲੀ ਦੇ ਜ਼ਿੰਦਗੀ ਵੱਲ ਵੱਧ ਰਹੇ ਨੇ।

inside image of gurwinder brar image source-facebook

ਹੋਰ ਪੜ੍ਹੋ :  ਗਗਨ ਕੋਕਰੀ ਨੇ ਜਨਮਦਿਨ ‘ਤੇ ਇੰਨਾ ਪਿਆਰ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ- ‘ਫੈਨਜ਼ ਨੇ ਇੰਨੇ ਕੇਕ ਭੇਜੇ ਕੇ ਘਰ ਦਾ ਫਰਿਜ਼ ਵੀ ਰਹਿ ਗਿਆ ਛੋਟਾ’, ਗਾਇਕ ਆਪਣੇ ਪਿੰਡ ਦੀਆਂ ਕੁੜੀਆਂ ਲਈ ਮੁਫਤ ਸ਼ੁਰੂ ਕਰਨਗੇ ਇਹ ਸੇਵਾ

singer gurwinder brar shared his mother and wife pic image source-instagram

ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਕਵਿਤਾ ਦਰਸ਼ਕਾਂ ਦੇ ਰੁਬਰੂ ਕੀਤੀ ਹੈ।  ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹ ਕਹਿ ਰਹੇ ਨੇ ‘ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ’ । ਇਸ ਕਵਿਤਾ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਜ਼ਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਉਂਣ ਦਾ ਸੁਨੇਹਾ ਦਿੱਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

gurvinder brar with late mother image source-instagram

ਜੇ ਗੱਲ ਕਰੀਏ ਗਾਇਕ ਗੁਰਵਿੰਦਰ ਬਰਾੜ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਦਿੱਲੀ ਕਿਸਾਨੀ ਮੋਰਚੇ 'ਚ ਵੀ ਸੇਵਾਵਾਂ ਨਿਭਾ ਰਹੇ ਨੇ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ।

You may also like