
ਗਾਇਕ ਜਸਬੀਰ ਜੱਸੀ (jasbir jassi) ਨੇ ਆਪਣਾ ਜਨਮ ਦਿਨ (Birthday) ਮਨਾਇਆ ਹੈ । ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ 'ਜ਼ਿੰਦਗੀ ਦਾ ਸਭ ਤੋਂ ਬੈਸਟ ਬਰਥਡੇ' । ਇਸ ਤੋਂ ਇਲਾਵਾ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਤਸਵੀਰਾਂ ਤੇ ਵੀਡੀਓ ਵੀ ਸਾਂਝੇ ਕੀਤੇ ਹਨ ।ਇੱਕ ਵੀਡੀਓ 'ਚ ਭਾਈ ਹਰਜਿੰਦਰ ਸਿੰਘ ਜਸਬੀਰ ਜੱਸੀ ਦੇ ਖਾਸ ਦੋਸਤ ਗਾਇਕ ਹਰਭਜਨ ਮਾਨ ਤੇ ਹੋਰ ਜਸਬੀਰ ਜੱਸੀ ਦੇ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅਦਾਕਾਰਾ ਸ਼੍ਰਧਾ ਆਰਿਆ ਦਾ ਆਪਣੇ ਪਤੀ ਨਾਲ ਝਗੜਾ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ
ਇਸ ਵੀਡੀਓ ਨੂੰ ਜਸਬੀਰ ਜੱਸੀ ਦੇ ਗਾਇਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਜਸਬੀਰ ਜੱਸੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।

ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਉਹ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ਤੇ ਅਕਸਰ ਉਹ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮ 'ਚ ਅਦਾਕਾਰੀ ਵੀ ਕਰਦੇ ਨਜ਼ਰ ਆ ਚੁੱਕੇ ਹਨ । ਆਪਣੇ ਬਰਥਡੇ 'ਤੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਕਈ ਵੀਡੀਓ ਸਾਂਝੇ ਕੀਤੇ ਹਨ ।ਜਸਬੀਰ ਜੱਸੀ ਦੇ ਘਰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਰੌਣਕਾਂ ਲੱਗੀਆਂ ਨਜ਼ਰ ਆਈਆਂ ।
View this post on Instagram