ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਕੋਈ ਸੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਅਫਸਾਨਾ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਆ ਰਹੀ ਹੈ । ਹੁਣ ਉਸ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ।‘ਕੋਈ ਸੀ’ ਟਾਈਟਲ ਹੇਠ ਆਇਆ ਇਹ ਗੀਤ ਸੈਡ ਸੌਂਗ ਜੌਨਰ ਦਾ ਹੈ, ਜਿਸ ‘ਚ ਇੱਕ ਮੁੰਡੇ ਦੇ ਵੱਲੋਂ ਕੁੜੀ ਦੇ ਨਾਲ ਕੀਤੀ ਗਈ ਬੇਵਫਾਈ ਨੂੰ ਦਰਸਾਉਂਦਾ ਹੈ ।

Written by  Shaminder   |  July 20th 2023 03:33 PM  |  Updated: July 20th 2023 03:33 PM

ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਕੋਈ ਸੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਅਫਸਾਨਾ  ਖ਼ਾਨ (Afsana khan)  ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਆ ਰਹੀ ਹੈ । ਹੁਣ ਉਸ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ।‘ਕੋਈ ਸੀ’ ਟਾਈਟਲ ਹੇਠ ਆਇਆ ਇਹ ਗੀਤ ਸੈਡ ਸੌਂਗ ਜੌਨਰ ਦਾ ਹੈ, ਜਿਸ ‘ਚ ਇੱਕ ਮੁੰਡੇ ਦੇ ਵੱਲੋਂ ਕੁੜੀ ਦੇ ਨਾਲ ਕੀਤੀ ਗਈ ਬੇਵਫਾਈ ਨੂੰ ਦਰਸਾਉਂਦਾ ਹੈ । ਜਿਸ ਤੋਂ ਬਾਅਦ ਦੋਵਾਂ ਦੀਆਂ ਰਾਹਵਾਂ ਵੱਖੋ ਵੱਖ ਹੋ ਜਾਂਦੀਆਂ ਹਨ । 

ਹੋਰ ਪੜ੍ਹੋ : ਖੇਡ ਜਗਤ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਕਬੱਡੀ ਖਿਡਾਰੀ ਅਤੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਦਿਹਾਂਤ, ਮਨਕਿਰਤ ਔਲਖ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ

ਪ੍ਰੇਮ ਨੂੰ ਦਰਸਾਉਣ ਦੀ ਕੋਸ਼ਿਸ਼ 

ਗੀਤ ‘ਚ ਦੋ ਦਿਲਾਂ ਦਰਮਿਆਨ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਪ੍ਰੇਮ ਰੂਪੀ ਰਿਸ਼ਤੇ ਨੂੰ ਬਹੁਤ ਹੀ ਸਹੇਜ ਕੇ ਰੱਖਣ ਦੀ ਲੋੜ ਹੁੰਦੀ ਹੈ ।

ਕਿਉਂਕਿ ਇਹ ਰਿਸ਼ਤਾ ਆਪਸੀ ਵਿਸ਼ਵਾਸ਼ ‘ਤੇ ਟਿਕਿਆ ਹੁੰਦਾ ਹੈ ਅਤੇ ਜੇ ਦੋ ਦਿਲਾਂ ਦਰਮਿਆਨ ਕੋਈ ਗਲਤ ਫਹਿਮੀ ਹੋ ਜਾਵੇ ਤਾਂ ਰਿਸ਼ਤਿਆਂ ‘ਚ ਗੰਢ ਜਿਹੀ ਪੈ ਜਾਂਦੀ ਹੈ ਅਤੇ ਫਿਰ ਉਨ੍ਹਾਂ ਗੰਢਾਂ ਨੂੰ ਜਿੰਨਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਓਨੀਆਂ ਹੀ ਪੀਡੀਆਂ ਹੁੰਦੀਆਂ ਜਾਂਦੀਆਂ ਹਨ ।ਫਿਰ ਇਨਸਾਨ ਦੇ ਕੋਲ ਸਿਵਾਏ ਪਛਤਾਵੇ ਦੇ ਹੋਰ ਕੁਝ ਵੀ ਨਹੀਂ ਬਚਦਾ । 

ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਧੱਕਾ’,’ਤਿੱਤਲੀਆਂ’ ਸਣੇ ਕਈ ਗੀਤ ਸ਼ਾਮਿਲ ਹਨ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network