Rupinder Handa : ਸਰਜਰੀ ਤੋਂ ਬਾਅਦ ਰਿਲੀਜ਼ ਹੋਇਆ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਮੈਟਰ ਨੀਂ ਕਰਦਾ ', ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ

ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਹਾਲ ਹੀ ਵਿੱਚ ਸਰਜਰੀ ਹੋਈ ਹੈ। ਸਰਜਰੀ ਤੋਂ ਬਾਅਦ ਗਾਇਕਾ ਦਾ ਪਹਿਲਾ ਗੀਤ 'Matter Ni Karda' ਰਿਲੀਜ਼ ਹੋਇਆ ਹੈ। ਦਰਸ਼ਕ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ।

Reported by: PTC Punjabi Desk | Edited by: Pushp Raj  |  April 26th 2023 06:23 PM |  Updated: April 26th 2023 06:23 PM

Rupinder Handa : ਸਰਜਰੀ ਤੋਂ ਬਾਅਦ ਰਿਲੀਜ਼ ਹੋਇਆ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਮੈਟਰ ਨੀਂ ਕਰਦਾ ', ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ

Rupinder Handa's new Song 'Matter Ni Karda': ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਬੀਤੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸੀ। ਹਾਲ ਹੀ ਵਿੱਚ ਗਾਇਕ ਦੀ ਇੱਕ ਵੱਡੀ ਸਰਜਰੀ ਹੋਈ ਹੈ। ਹੁਣ ਸਰਜਰੀ ਤੋਂ ਬਾਅਦ ਗਾਇਕਾ ਦਾ ਪਹਿਲਾ ਗੀਤ 'ਮੈਟਰ ਨੀਂ ਕਰਦਾ' ਰਿਲੀਜ਼ ਹੋ ਚੁੱਕਾ ਹੈ, ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗਾਇਕ ਲੰਮੇਂ ਸਮੇਂ ਤੋਂ ਬਿਮਾਰ ਸੀ, ਜਿਸ ਦੇ ਚੱਲਦੇ ਉਸ ਨੇ ਸੰਗੀਤ ਦੀ ਦੁਨੀਆਂ ਤੋਂ ਕੁਝ ਸਮੇਂ ਲਈ ਬ੍ਰੇਕ ਲਿਆ ਸੀ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਰਿਲੀਜ਼ ਹੋਏ ਗੀਤ ਬਾਰੇ ਜਾਣਕਾਰੀ ਸਾਂਝੀ ਕਰਨ ਫੈਨਜ਼ ਨੂੰ ਸੁਪੋਰਟ ਕਰਨ ਦੀ ਅਪੀਲ ਕੀਤੀ ਹੈ। 

ਰੁਪਿੰਦਰ ਹਾਂਡਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਗੀਤ ਨਾਲ ਸਬੰਧਿਤ ਪੋਸਟ ਸਾਂਝੀ ਕਰਦੇ ਹੋਏ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ। ਗਾਇਕਾ ਨੇ ਆਪਣੀ ਪੋਸਟ 'ਚ ਲਿਖਿਆ, "1 ਸਾਲ ਦੇ ਵਕਫੇ ਤੋਂ ਬਾਦ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹਾਂ ੳਮੀਦ ਹੈ ਚੰਗਾ ਲਗੇਗਾ। ਮੇਰੀ ਸੇਹਤਯਾਬੀ ਲਈ ਸਬ ਦੀ ਦੁਆਵਾਂ ਅਤੇ ਅਰਦਾਸਾ ਲਈ ਦਿਲੋਂ ਧੰਨਵਾਦੀ ਹਾਂ। "

ਰੁਪਿੰਦਰ ਹਾਂਡਾ ਦੇ ਨਵੇਂ ਗੀਤ ਦਾ ਟਾਈਟਲ 'ਮੈਟਰ ਨੀਂ ਕਰਦਾ ' ਹੈ। ਇਸ ਗੀਤ ਵਿੱਚ ਗਾਇਕਾ ਇੱਕ ਕੁੜੀ ਦੇ ਮਨ ਦੇ ਵਿਚਾਰਾਂ ਨੂੰ ਸਾਂਝਾ ਕਰ ਰਹੀ ਹੈ ਕਿ ਇੱਕ ਕੁੜੀ ਆਪਣੇ ਸਾਥੀ ਵਿੱਚ ਕਿਸ ਤਰ੍ਹਾਂ ਦੇ ਗੁਣਾਂ ਦੀ ਭਾਲ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਕਿਸੇ ਦਾ ਰੰਗ ਰੂਪ ਮੈਟਰ ਨਹੀਂ ਕਰਦਾ ਬਸ ਉਹ ਉਸ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ। 

ਇਸ ਗੀਤ ਨੂੰ ਆਵਾਜ਼ ਰੁਪਿੰਦਰ ਹਾਂਡਾ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਨਵਜੀਤ ਨੇ ਦਿੱਤੇ ਹਨ ਤੇ ਗੀਤ ਦਾ ਸੰਗੀਤ ਲਵੀ ਅਖ਼ਤਰ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਘੈਂਟ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 

ਹੋਰ ਪੜ੍ਹੋ: Karan Aujla: ਵਿਵਾਦਾਂ 'ਚ ਨਾਂ ਆਉਣ ਮਗਰੋਂ ਕਰਨ ਔਜਲਾ ਨੇ ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਦਿੱਤਾ ਮੂੰਹ ਤੋੜ ਜਵਾਬ, ਵੇਖੋ ਵੀਡੀਓ 

ਗਾਇਕਾ ਦੇ ਸਿਹਤਯਾਬ ਹੋਣ 'ਤੇ ਫੈਨਜ਼ ਬੇਹੱਦ ਖੁਸ਼ ਹਨ ਤੇ ਲਗਾਤਾਰ ਉਸ ਦੇ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ। ਫੈਨਜ਼ ਗਾਇਕ ਦੇ ਇਸ ਗੀਤ ਨੂੰ ਵੀ ਬੇਹੱਦ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਗੀਤ ਨੂੰ ਲੱਖਾਂ ਲੋਕ ਵੇਖ ਤੇ ਪਸੰਦ ਕਰ ਚੁੱਕੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network