ਅੰਮ੍ਰਿਤ ਮਾਨ ਦੀ ਨਵੀਂ ਐਲਬਮ 'Global warming' ਦਾ ਗੀਤ ' JOURNEY' ਤੇ 'ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਗੀਤ
Amrit Mann New Song 'JOURNEY': ਪੰਜਾਬੀ ਗਾਇਕ ਅੰਮ੍ਰਿਤ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਵਿਵਾਦਾਂ ਤੋਂ ਬਾਅਦ ਕਲਾਕਾਰ ਲਗਾਤਾਰ ਆਪਣੇ ਸ਼ਾਨਦਾਰ ਗੀਤ ਰਿਲੀਜ਼ ਕਰ ਰਿਹਾ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿੱਚ ਅੰਮ੍ਰਿਤ ਮਾਨ ਵੱਲੋਂ ਆਪਣੀ ਨਵੀਂ ਈਪੀ Global Warning 'ਚੋਂ ਗੀਤ JOURNEY ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਉੱਪਰ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ।
ਅੰਮ੍ਰਿਤ ਮਾਨ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਆਪਣੀ EP ਗਲੋਬਲ ਵਾਰਮਿੰਗ ਦਾ ਨਵਾਂ ਗੀਤ JOURNEY ਦੀ ਵੀਡੀਓ ਕਲਿੱਪ ਸਾਂਝਾ ਕੀਤਾ ਗਿਆ ਹੈ। ਇਸ ਕਲਿੱਪ ਉੱਤੇ ਜਿੱਥੇ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ ਉੱਥੇ ਹੀ ਨਫਰਤ ਕਰਨ ਵਾਲਿਆਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਪੰਜਾਬੀ ਗਾਇਕ ਦੇ ਫੈਨਜ਼ ਨੇ ਗੀਤ ਦੀ ਤਾਰੀਫ਼ ਕਰਦੇ ਹੋਏ ਲਿਖਿਆ, ਮੂੰਹਾ ਨੂੰ ਲਾਉਂਦਾ ਤਾਲੇ... ਮੁੰਡਾ ਗੋਨਿਆਨੇ ਪਿੰਡ ਆਲਾ... ਇਸ ਤੋਂ ਇਲਾਵਾ ਇਸ ਉੱਪਰ ਪ੍ਰਸ਼ੰਸਕਾਂ ਨੇ ਹਾਰਟ ਇਮੋਜ਼ੀ ਸਾਂਝੇ ਕੀਤੇ ਹਨ।
ਹਾਲਾਂਕਿ ਅੰਮ੍ਰਿਤ ਮਾਨ ਦੀ ਵੀਡੀਓ ਕਲਿੱਪ ਉੱਪਰ ਨਫਰਤ ਕਰਨ ਵਾਲਿਆਂ ਨੇ ਕਮੈਂਟ ਕਰ ਲਿਖਿਆ, ਵੀਰੇ ਐਸ ਸੀ ਸਰਟੀਫਿਕੇਟ ਬਣਿਆ ਭਾਪੇ ਦਾ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਟ੍ਰੋਲ ਕਰਦੇ ਹੋਏ ਕਿਹਾ ਤੈਨੂੰ ਜਾਣਨ ਦੀ ਲੋੜ ਆ ਉਹਨੂੰ... ਐਸ ਸੀ ਦਾ ਬਣਿਆ ਹੋਇਆ ਸਭ ਨੂੰ ਪਤਾ। ਦੱਸ ਦੇਈਏ ਕਿ ਕਲਾਕਾਰ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- PTC PUNJABI