AP Dhillon ਦਾ ਗੀਤ ‘With You’ ਹੋਇਆ ਰਿਲੀਜ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਇਹ ਰੋਮਾਂਟਿਕ ਗੀਤ
AP Dhillon Song ‘With You’ : ਮਸ਼ਹੂਰ ਪੰਜਾਬੀ ਗਾਇਕ ਤੇ ਸੈਨਸੇਸ਼ਨ ਏਪੀ ਢਿੱਲੋ (AP Dhillon) ਦਾ ਬਹੁਤ ਜ਼ਿਆਦਾ ਉਡੀਕੀਆ ਜਾਣ ਵਾਲਾ ਗੀਤ “With You” ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ, ਏਪੀ ਢਿੱਲੋਂ ਸੁਰਖੀਆਂ ਵਿੱਚ ਸੀ ਕਿਉਂਕਿ ਇਹ ਅਫਵਾਹ ਸੀ ਕਿ ਪੰਜਾਬੀ ਗਾਇਕ ਬਾਲੀਵੁੱਡ ਦੀ ਮਹਰੂਮ ਐਕਟਰਸ ਸ੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੂੰ ਡੇਟ ਕਰ ਰਿਹਾ ਹੈ ਕਿਉਂਕਿ ਏਪੀ ਦੇ ਇੱਕ ਗਾਣੇ ‘True Stories’ ਵਿੱਚ ਉਸ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ।
ਹੁਣ ਗਾਇਕ ਨੇ ਆਪਣੇ ਮੋਸਟ ਅਵੇਟਿਡ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਏਪੀ ਢਿੱਲੋ ਨੇ ਗਾਇਆ ਹੈ ਤੇ ਇਸ ਗੀਤ ਦੇ ਬੋਲ ਸ਼ਿੰਦਾ ਕਾਹਲੋ ਵੱਲੋਂ ਲਿਖੇ ਗਏ ਹਨ। ਇਸ ਗੀਤ ਨੂੰ ਸੰਗੀਤ Rebbel ਵੱਲੋਂ ਦਿੱਤਾ ਗਿਆ ਹੈ। ਗਾਇਕ ਨੇ ਇਸ ਗੀਤ ਦੀ ਵੀਡੀਓ ਵੀ ਖ਼ੁਦ ਹੀ ਡਾਇਰੈਕਟ ਕੀਤਾ ਹੈ ਤੇ ਇਸ ਗੀਤ ਨੂੰ RUN-UP RECORDS ਦੇ ਹੇਠ ਰਿਲੀਜ਼ ਕੀਤਾ ਗਿਆ ਹੈ।
ਗੀਤ ਬਾਰੇ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਗੀਤ ਹੈ, ਜੋ ਕਿ ਇੱਕ ਕਪਲ ਦੀ ਰੋਮੈਂਟਿਕ ਕੈਮਿਸਟਰੀ ਨੂੰ ਦਰਸਾਉਂਦਾ ਹੈ। ਗਾਇਕ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਹਿਜ਼ ਕੁਝ ਹੀ ਸਮੇਂ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ 73 ਹਜ਼ਾਰ ਤੋਂ ਵੀ ਵਧ ਵਿਊਜ਼ ਮਿਲ ਚੁੱਕੇ ਹਨ ਤੇ ਇਹ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ “ਏਪੀ ਢਿੱਲੋਂ, ਫਰਸਟ ਆਫ ਏ ਕਾਇਨਡ” ਡਾਕੀਊਮੈਂਟਰੀ ਦਾ ਐਲਾਨ ਕੀਤਾ। ਐਮਜ਼ੌਨ ਪ੍ਰਾਈਮ ਦੇ ਸਹਿਯੋਗ ਨਾਲ ਆਪਣੀ ਨਵੀਂ ਡਾਕੀਊਮੈਂਟਰੀ ਸੀਰੀਜ਼ ਦਾ ਪੋਸਟਰ ਸਾਂਝਾ ਕੀਤਾ। ਸੀਰੀਜ਼ ਦਾ ਪ੍ਰੀਮੀਅਰ 18 ਅਗਸਤ, 2023 ਨੂੰ ਹੋਵੇਗਾ।
- PTC PUNJABI