ਪਿਤਾ ਕੁਲਵਿੰਦਰ ਢਿੱਲੋਂ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਿਹਾ ਅਰਮਾਨ ਢਿੱਲੋਂ, ਪਹਿਲੀ ਐਲਬਮ ਦਾ ਕੀਤਾ ਐਲਾਨ
ਕੁਲਵਿੰਦਰ ਢਿੱਲੋਂ (Kulwinder Dhillon) ਦੇ ਬੇਟੇ ਅਰਮਾਨ ਢਿੱਲੋਂ (Armaan Dhillon) ਜਲਦ ਹੀ ਆਪਣੀ ਨਵੀਂ ਐਲਬਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।ਜਿਸ ਦੇ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ । ‘ਲੈਗੇਸੀ’ ਟਾਈਟਲ ਹੇਠ ਆਉਣ ਵਾਲੀ ਇਸ ਐਲਬਮ ‘ਚ ਕਈ ਗੀਤ ਹੋਣਗੇ । ਇਸ ਐਲਬਮ ਨੂੰ ਉਹ 23ਅਕਤੂਬਰ ਨੂੰ ਰਿਲੀਜ਼ ਕਰਨਗੇ ।ਕੁਲਵਿੰਦਰ ਢਿੱਲੋਂ ਇਸ ਤੋਂ ਪਹਿਲਾਂ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਜਿਸ ‘ਚ ਬੂ ਭਾਬੀਏ, ਰੀਝ, ਜਾਣਾ ਨਹੀਂ ਸੀ ਚਾਹੀਦਾ, ਡਾਨ ਸਣੇ ਕਈ ਗੀਤ ਸ਼ਾਮਿਲ ਹਨ ।
ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਪਿਤਾ ਕੁਲਵਿੰਦਰ ਢਿੱਲੋਂ ਨੇ ਵੀ ਦਿੱਤੇ ਕਈ ਹਿੱਟ ਗੀਤ
ਅਰਮਾਨ ਢਿੱਲੋਂ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੇ ਸੁਫਨਿਆਂ ਨੂੰ ਪੂਰਾ ਕਰ ਰਿਹਾ ਹੈ । ਅਰਮਾਨ ਢਿੱਲੋਂ ਨੂੰ ਗਾਉਂਦਿਆਂ ਵੇਖ ਕੇ ਸਰੋਤੇ ਕੁਲਵਿੰਦਰ ਢਿੱਲੋਂ ਦੀ ਆਮਦ ਨੂੰ ਮਹਿਸੂਸ ਕਰਦੇ ਹਨ । ਸਰੋਤਿਆਂ ਨੂੰ ਗਾਇਕ ਚੋਂ ਉਸ ਦੇ ਪਿਤਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ।ਕੁਲਵਿੰਦਰ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।
ਜਿਸ ‘ਚ ਕਚਹਿਰੀਆਂ ‘ਚ ਮੇਲੇ ਲੱਗਦੇ, ਕਾਲਾ ਸੱਪ ਰੰਗਾ ਸੂਟ ਤੂੰ ਸਵਾ ਲਿਆ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਕੁਲਵਿੰਦਰ ਢਿੱਲੋਂ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਇੱਕ ਸੜਕ ਹਾਦਸੇ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ । ਉਸ ਸਮੇਂ ਅਰਮਾਨ ਢਿੱਲੋਂ ਬਹੁਤ ਹੀ ਛੋਟੇ ਸਨ । ਪਰ ਹੁਣ ਆਪਣੇ ਪਿਤਾ ਦੇ ਸੁਫ਼ਨਿਆਂ ਨੂੰ ਉਹ ਪੂਰਾ ਕਰਨ ‘ਚ ਜੁਟੇ ਹੋਏ ਹਨ ।
- PTC PUNJABI