ਬੱਬੂ ਮਾਨ ਦਾ ਨਵਾਂ ਗੀਤ 'ਨੀਲੀ ਛੱਤ' ਹੋਇਆ ਰਿਲੀਜ਼, ਸੱਚ ਨੂੰ ਬਿਆਨ ਕਰਦਾ ਇਹ ਗੀਤ ਸਰੋਤਿਆਂ ਨੂੰ ਆ ਰਿਹਾ ਹੈ ਪਸੰਦ
Babbu Maan Song Neeli Chhat : ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਨੀਲੀ ਛੱਤ' ਰਿਲੀਜ਼ ਹੋ ਗਿਆ ਹੈ। ਗਾਇਕ ਦੇ ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿ4ਚ ਬੱਬੂ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਦੇ ਪੋਸਟਰ ਦੇ ਨਾਲ-ਨਾਲ ਗੀਤ ਦੀ ਆਡੀਓ ਰਿਲੀਜ਼ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ।
ਆਪਣੇ ਗੀਤ ਸਬੰਧੀ ਪੋਸਟ ਸ਼ੇਅਰ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ ਵਿੱਚ ਲਿਖਿਆ, '#neelichhat out now .. #babbumaan'। ਇਹ ਗੀਤ ਸਮਾਜ ਵਿੱਚ ਪਾਖੰਡ ਬਾਬਿਆਂ ਦੀ ਸੱਚਾਈ ਤੇ ਹੋਰਨਾਂ ਸਮਾਜਿਕ ਬੁਰਾਈਆਂ ਉੱਤੇ ਅਧਾਰਿਤ ਹੈ।
ਇਸ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਖ਼ੁਦ ਬੱਬੂ ਮਾਨ ਨੇ ਲਿਖੇ ਹਨ। ਇਸ ਗੀਤ ਨੂੰ ਗਾਇਕ ਨੇ ਖ਼ੁਦ ਹੀ ਕੰਪੋਜ਼ ਕੀਤਾ ਹੈ ਤੇ ਖ਼ੁਦ ਹੀ ਗਾਇਆ ਵੀ ਹੈ। ਇਸ ਗੀਤ ਨੂੰ ਗਾਇਕ ਬੱਬੂ ਮਾਨ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
ਫੈਨਜ਼ ਨੂੰ ਇਹ ਗੀਤ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ। ਬੱਬੂ ਮਾਨ ਦੇ ਫੈਨਜ਼ ਇਸ ਗੀਤ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਬੱਬੂ ਮਾਨ ਦੇ ਗੀਤ ਦੇ ਬੋਲਾਂ ਦੀ ਤਾਰੀਫ ਕਰਦਿਆਂ ਲਿਖਿਆ, 'ਹਰ ਇੱਕ ਕਬੀਲਾ ਲਿੱਪੀ ਆਪਣੀ 'ਚ ਪੜ੍ਹਦਾ,ਆਪਣੇ ਹਿਸਾਬ ਨਾਲ ਰੱਬ ਰਹਿੰਦਾ ਘੜਦਾ।' ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਸਮਾਜ ਵਿੱਚ ਬੁਰੀ ਚੀਜ਼ਾਂ ਦੇ ਖਿਲਾਫ ਸੱਚ ਬੋਲਣ ਦੀ ਹਿਮੰਤ ਰੱਖਦੇ ਹਨ ਤੇ ਉਸ ਨੂੰ ਗੀਤ ਰਾਹੀਂ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਦੱਸਣਯੋਗ ਹੈ ਕਿ ਬੱਬੂ ਮਾਨ ਜਲਦ ਹੀ ਆਪਣੀ ਨਵੀਂ ਫਿਲਮ ਸੱਚਾ ਸੂਰਮਾ ਦੇ ਰਾਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਦਰਸ਼ਕ ਗਾਇਕ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI