ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਰਿਲੀਜ਼ ਕੀਤਾ ਨਵਾਂ ਗੀਤ 'ਹੜ੍ਹ ਮਾਰ ਗਏ', ਦੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ

ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਕਈ ਪਿੰਡ ਹੜ੍ਹ ਦੀ ਮਾਰ ਹੇਠਾਂ ਆ ਗਏ। ਹਲਾਂਕਿ ਇਸ ਨਾਲ ਕਈ ਪੰਜਾਬੀ ਕਾਲਕਾਰ ਜਿਵੇਂ ਭੁਪਿੰਦਰ ਗਿੱਲ ਤੇ ਬੱਬੂ ਮਾਨ ਨੂੰ ਵੀ ਸਾਹਮਣਾ ਕਰਨਾ ਪਿਆ। ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ'।

Reported by: PTC Punjabi Desk | Edited by: Pushp Raj  |  July 29th 2023 12:16 PM |  Updated: July 29th 2023 12:16 PM

ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਰਿਲੀਜ਼ ਕੀਤਾ ਨਵਾਂ ਗੀਤ 'ਹੜ੍ਹ ਮਾਰ ਗਏ', ਦੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ

Babbu Mann  New song 'Hadh Mar Gaye': ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਕਈ ਪਿੰਡ ਹੜ੍ਹ ਦੀ ਮਾਰ ਹੇਠਾਂ ਆ ਗਏ। ਹਲਾਂਕਿ ਇਸ ਨਾਲ ਕਈ ਪੰਜਾਬੀ ਕਾਲਕਾਰ ਜਿਵੇਂ ਭੁਪਿੰਦਰ ਗਿੱਲ ਤੇ ਬੱਬੂ ਮਾਨ ਨੂੰ ਵੀ ਸਾਹਮਣਾ ਕਰਨਾ ਪਿਆ। ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਪੰਜਾਬ 'ਚ ਹੜ੍ਹਾਂ ਦੇ ਹਲਾਤਾਂ 'ਤੇ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ'।  

ਬੱਬੂ ਮਾਨ ਪੰਜਾਬੀ ਮਿਯੂਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਹ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ  ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 

ਬੱਬੂ ਮਾਨ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਸਾਉਣ ਦਾ ਸੀਜ਼ਨ ਉਨ੍ਹਾਂ ਦਾ ਮਨਪਸੰਦ ਸੀਜ਼ਨ ਹਨ, ਪਰ ਇਸ ਸਮੇਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਾਨ ਕਾਫੀ ਚਿੰਤਤ ਹਨ। ਪੰਜਾਬ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਪੰਜਾਬ ਦੇ ਕਈ ਪਿੰਡ ਹੜ੍ਹ ਕਾਰਨ ਡੁੱਬ ਰਹੇ ਹਨ। ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਪੰਜਾਬ ਇਸ ਸਮੇਂ ਬਹੁਤ ਹੀ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। 

ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਹੀ ਬੱਬੂ ਮਾਨ ਨੇ ਨਵਾਂ ਗੀਤ ਕੱਢਿਆ ਹੈ। ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ: ਵੇਟਿੰਗ ਫੌਰ ਸੰਨ' (ਯਾਨਿ ਕਿ ਸੂਰਜ ਨਿਕਲਣ ਦੀ ਉਡੀਕ ਹੈ।) ਇਸ ਗਾਣੇ ਦੇ ਬੋਲ ਤੇ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ। ਦੱਸ ਦਈਏ ਕਿ ਗੀਤ ਨੂੰ ਲਿਖਿਆ ਤੇ ਗਾਇਆ ਬੱਬੂ ਮਾਨ ਨੇ ਤੇ ਨਾਲ ਹੀ ਗਾਣੇ ਨੂੰ ਮਿਊਜ਼ਿਕ ਵੀ ਮਾਨ ਨੇ ਹੀ ਦਿੱਤਾ ਹੈ।

 ਹੋਰ ਪੜ੍ਹੋ: Surinder shinda last rites: ਅੱਜ ਹੋਵੇਗਾ ਪੰਜਾਬ ਦੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬੱਬੂ ਮਾਨ ਨੇ ਆਪਣੇ ਪਿੰਡ ਦਾ ਨਜ਼ਾਰਾ ਦਿਖਾਇਆ ਸੀ। ਉਨ੍ਹਾਂ ਦੇ ਘਰ ਵਿੱਚ ਵੀ ਪਾਣੀ ਹੀ ਪਾਣੀ ਭਰਿਆ ਨਜ਼ਰ ਆ ਰਿਹਾ ਹੈ। ਪੂਰੇ ਪੰਜਾਬ ਦਾ ਇਸ ਸਮੇਂ ਇਹੀ ਹਾਲ ਹੈ। ਅਜਿਹੇ 'ਚ ਹਰ ਕੋਈ ਪੰਜਾਬ ਲਈ ਪ੍ਰਾਰਥਨਾ ਕਰ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਬੇਸਹਾਰਾ ਤੇ ਬੇਘਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਮਦਦ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network