ਜੱਸੀ ਗਿੱਲ ਨਾਲ ਨਜ਼ਰ ਆਵੇਗੀ ਤੇਜਸਵੀ ਪ੍ਰਕਾਸ਼, ਇਸ ਗੀਤ ਰਾਹੀਂ ਕਰੇਗੀ ਪਾਲੀਵੁੱਡ 'ਚ ਡੈਬਿਊ

ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਨਵੇਂ ਗੀਤ 'ਦੂਰ ਹੋਵਾਂਗੇ' ਦਾ ਐਲਾਨ ਕੀਤਾ ਹੈ। ਇਸ ਗੀਤ 'ਚ ਉਨ੍ਹਾਂ ਦੇ ਨਾਲ ਬਿੱਗ ਬਾਸ ਫੇਮ ਤੇਜਸਵੀ ਪ੍ਰਕਾਸ਼ ਵੀ ਨਜ਼ਰ ਆਵੇਗੀ। ਗਾਇਕ ਨੇ ਗੀਤ ਪਹਿਲੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ।

Reported by: PTC Punjabi Desk | Edited by: Pushp Raj  |  April 13th 2023 07:02 PM |  Updated: April 13th 2023 07:02 PM

ਜੱਸੀ ਗਿੱਲ ਨਾਲ ਨਜ਼ਰ ਆਵੇਗੀ ਤੇਜਸਵੀ ਪ੍ਰਕਾਸ਼, ਇਸ ਗੀਤ ਰਾਹੀਂ ਕਰੇਗੀ ਪਾਲੀਵੁੱਡ 'ਚ ਡੈਬਿਊ

Jassie Gil, Tejasswi Prakash Song: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਪਾਲੀਵੁੱਡ ਸਿਨੇਮਾ ਜਗਤ ਵਿੱਚ ਨਾਂ ਕਮਾਉਣ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਮਸ਼ਹੂਰ ਹੋ ਗਏ ਹਨ। ਜੱਸੀ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਨਾਲ ਹੀ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਇੱਕ ਹੋਰ  ਨਵੇਂ ਗੀਤ 'ਦੂਰ ਹੋਵਾਂਗੇ' ਦਾ ਐਲਾਨ ਕੀਤਾ ਹੈ। 

ਦੱਸ ਦਈਏ ਕਿ ਜੱਸੀ ਗਿੱਲ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਇਸ ਵਿਚਕਾਰ ਜੱਸੀ ਗਿੱਲ ਵੱਲੋਂ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਗਿਆ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਵੀ ਨਜ਼ਰ ਆਵੇਗੀ। 

ਦਰਅਸਲ, ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ  ਇੰਸਟਾਗ੍ਰਾਮ ਨਵੇਂ ਗੀਤ ਦੂਰ ਹੋਵਾਂਗੇ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, #Doorhowange ਰਾਹੀਂ @tejasswiprakash ਨੂੰ ਪੇਸ਼ ਕਰਦੇ ਹੋਏ... 17 ਅਪ੍ਰੈਲ ਨੂੰ ਸਿਰਫ਼ @drjrecords ਦੇ ਅਧਿਕਾਰਤ YouTube ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ। ਵੇਖਦੇ ਰਹੇ!!

ਜੱਸੀ ਗਿੱਲ ਦੇ ਇਸ ਪੋਸਟਰ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਉਹ ਤੇਜਸਵੀ ਪ੍ਰਕਾਸ਼ ਨੂੰ ਪੰਜਾਬੀ ਗੀਤ ਵਿੱਚ ਦੇਖਣ ਲਈ ਉਤਸ਼ਾਹਿਤ ਹਨ। ਇੱਕ ਯੂਜ਼ਰ ਨੇ ਪੰਜਾਬੀ ਗਾਇਕ ਲਈ ਕਮੈਂਟ ਕਰਦੇ ਹੋਏ ਲਿਖਿਆ, ਇੱਕ ਤੋਂ ਬਾਅਦ ਇੱਕ ਸ੍ਰਪਰਾਈਜ਼। 

ਹੋਰ ਪੜ੍ਹੋ: Baisakhi 2023: ਵਿਸਾਖੀ ਦੇ ਤਿਉਹਾਰ 'ਤੇ ਟ੍ਰਾਈ ਕਰੋ ਇਹ ਖ਼ਾਸ ਪੰਜਾਬੀ ਪਕਵਾਨ 

ਵਰਕਫਰੰਟ ਦੀ ਗੱਲ ਕਰਿਏ ਤਾਂ ਜੱਸੀ ਗਿੱਲ ਜਲਦ ਹੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਜੱਸੀ ਗਿੱਲ ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਸ਼ਹਿਨਾਜ਼ ਗਿੱਲ ਨਾਲ ਸ੍ਰਕੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਹਾਲ ਹੀ ਵਿੱਚ ਫ਼ਿਲਮ ਦੀ  ਸਟਾਰ ਕਾਸਟ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੀ। ਇਸ ਦੌਰਾਨ ਸ਼ੋਅ ਦੇ ਸੈੱਟ ਤੋਂ ਕਲਾਕਾਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network