‘ਚੱਲ ਜਿੰਦੀਏ’ ਫ਼ਿਲਮ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼, ਫਿਕਰਾਂ ਭੁਲਾ ਕੇ ਜ਼ਿੰਦਗੀ ਜਿਉਣ ਦੀ ਦੇ ਰਿਹਾ ਪ੍ਰੇਰਣਾ

ਇਹ ਗੀਤ ਜ਼ਿੰਦਗੀ ‘ਚ ਹਾਲਾਤਾਂ ਸਾਹਮਣੇ ਹਾਰ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦੇ ਰਿਹਾ ਹੈ । ਕਿਉਂਕਿ ਮਨੁੱਖ ਇੱਕ ਵਾਰ ਹੀ ਇਨਸਾਨੀ ਜਾਮਾ ਮਿਲਦਾ ਹੈ ਅਤੇ ਇਸ ਨੂੰ ਹੱਸ ਖੇਡ ਕੇ ਹੀ ਕੱਟਣਾ ਚਾਹੀਦਾ ਹੈ ।

Written by  Shaminder   |  March 18th 2023 02:10 PM  |  Updated: March 18th 2023 02:10 PM

‘ਚੱਲ ਜਿੰਦੀਏ’ ਫ਼ਿਲਮ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼, ਫਿਕਰਾਂ ਭੁਲਾ ਕੇ ਜ਼ਿੰਦਗੀ ਜਿਉਣ ਦੀ ਦੇ ਰਿਹਾ ਪ੍ਰੇਰਣਾ

‘ਚੱਲ ਜਿੰਦੀਏ’ (Chal Jindiye)ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਹੁਣ ਗਾਇਕ ਕੁਲਵਿੰਦਰ ਬਿੱਲਾ ਅਤੇ ਸਿਮਰਨ ਭਾਰਦਵਾਜ, ਜਸਬੀਰ ਜੱਸੀ ਅਤੇ ਜੱਸ ਬਾਜਵਾ ਦੀ ਆਵਾਜ਼ ‘ਚ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ‘ਜ਼ਿੰਦਗੀ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਰਿੱਕੀ ਖ਼ਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਦੇ ਵੱਲੋਂ।


ਹੋਰ ਪੜ੍ਹੋ  :  ਇਸ ਸਰਦਾਰ ਨੇ ਪੰਜ ਭਾਸ਼ਾਵਾਂ ‘ਚ ਗਾਇਆ ‘ਕੇਸਰੀਆ’ ਗੀਤ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਤਾਰੀਫ

ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦਾ ਹੈ ਗੀਤ 

 ਇਹ ਗੀਤ ਜ਼ਿੰਦਗੀ ‘ਚ ਹਾਲਾਤਾਂ ਸਾਹਮਣੇ ਹਾਰ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦੇ ਰਿਹਾ ਹੈ । ਕਿਉਂਕਿ ਮਨੁੱਖ ਇੱਕ ਵਾਰ ਹੀ ਇਨਸਾਨੀ ਜਾਮਾ ਮਿਲਦਾ ਹੈ ਅਤੇ ਇਸ ਨੂੰ ਹੱਸ ਖੇਡ ਕੇ ਹੀ ਕੱਟਣਾ ਚਾਹੀਦਾ ਹੈ ।


ਹੋਰ ਪੜ੍ਹੋ  : ਪ੍ਰੈਗਨੇਂਸੀ ਦੌਰਾਨ ਖੂਬ ਇਨਜੁਆਏ ਕਰ ਰਹੀ ਦ੍ਰਿਸ਼ਟੀ ਗਰੇਵਾਲ, ਵੇਖੋ ਵੀਡੀਓ

ਕਿਉਂਕਿ ਕਈ ਵਾਰ ਸਾਡੀਆਂ ਆਸਾਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਹਾਲਾਤਾਂ ਸਾਹਮਣੇ ਹਾਰ ਮੰਨ ਕੇ ਬੈਠ ਜਾਂਦੇ ਹਾਂ ਅਤੇ ਸਾਡੇ ਮਨ ‘ਚ ਨਕਰਾਤਮਕਤਾ ਆ ਜਾਂਦੀ ਹੈ । ਪਰ ਅਜਿਹੇ ਲੋਕਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ਦੇ ਲਈ ਇਹ ਗੀਤ ਪ੍ਰੇਰਣਾ ਦੇ ਰਿਹਾ ਹੈ ।  


ਫ਼ਿਲਮ ‘ਚੱਲ ਜਿੰਦੀਏ’ ਵੀ ਵੱਖਰੀ ਤਰ੍ਹਾਂ ਦੀ ਕਹਾਣੀ ਕਰੇਗੀ ਪੇਸ਼ 

ਫ਼ਿਲਮ ‘ਚੱਲ ਜਿੰਦੀਏ’ ‘ਚ ਵੀ ਵੱਖਰੀ ਤਰ੍ਹਾਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ । ਇਸ ਫ਼ਿਲਮ ਦੀ ਕਹਾਣੀ ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ, ਨੀਰੂ ਬਾਜਵਾ, ਜੱਸ ਬਾਜਵਾ ਅਤੇ ਕੁਲਵਿੰਦਰ ਬਿੱਲਾ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਪੰਜਾਬ ਤੋਂ ਆਪਣੇ ਪਰਿਵਾਰ ਦੇ ਲਈ ਅੱਖਾਂ ‘ਚ ਕਈ ਸੁਫ਼ਨੇ ਲੈ ਕੇ ਵਿਦੇਸ਼ ਜਾਂਦੇ ਹਨ । ਪਰ ਉੱਥੇ ਜਾ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । 
- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network