B Praak: ਬੀ ਪਰਾਕ ਦੀ ਆਵਾਜ਼ 'ਚ ਚੰਡੀਗੜ੍ਹ ਨਗਰ ਨਿਗਮ ਨੇ ਗੀਤ ਕੀਤਾ ਰਿਲੀਜ਼ ' ਰੱਖਣਾ ਸੰਭਾਲ ਚੰਡੀਗੜ੍ਹ', ਵੇਖੋ ਗੀਤ ਰਾਹੀਂ ਬੀ ਪਰਾਕ ਦੇ ਰਹੇ ਸਫਾਈ ਦਾ ਸੰਦੇਸ਼
B Praak New song Rakhna Chandigarh Sambhal : ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਆਪਣੀ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਹਨ। ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕ ਆਪਣੇ ਨਵੇਂ ਗੀਤ 'ਰੱਖਣਾ ਸੰਭਾਲ ਚੰਡੀਗੜ੍ਹ' ਨੂੰ ਲੈ ਕੇ ਸੁਰਖੀਆਂ 'ਚ ਹਨ। ਬੀ ਪਰਾਕ ਇਸ ਗੀਤ ਰਾਹੀਂ ਲੋਕਾਂ ਨੂੰ ਸਫਾਈ ਪ੍ਰਤੀ ਪ੍ਰੇਰਤ ਕਰ ਰਹੇ ਹਨ। ਇਸ ਗੀਤ ਨੂੰ ਚੰਡੀਗੜ੍ਹ ਨਗਰ ਨਿਗਮ ਵੱਲੋਂ ਰਿਲੀਜ਼ ਕੀਤਾ ਗਿਆ ਹੈ।
ਚੰਡੀਗੜ੍ਹ ਨੂੰ ਸਾਫ-ਸਫਾਈ 'ਚ ਨੰਬਰ 1 ਲੈ ਕੇ ਆਉਣਾ ਹੈ, ਇਸ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਵਲੋਂ ਤਿਆਰੀ ਕਰ ਲਈ ਗਈ ਹੈ। ਚੰਡੀਗੜ੍ਹ ਨਗਰ ਨਿਗਮ ਵਲੋਂ ਇਕ ਥੀਮ ਸੌਂਗ ਵੀ ਲਾਂਚ ਕੀਤਾ ਗਿਆ ਹੈ, ਜਿਸ ਨੂੰ ਅੱਜ ਚੰਡੀਗੜ੍ਹ ਦੇ ਪ੍ਰਬੰਧਕ ਬਨਵਾਰੀਲਾਲ ਪੁਰੋਹਿਤ ਨੇ ਲਾਂਚ ਕੀਤਾ।
ਇਸ ਗੀਤ ਦਾ ਟਾਈਟਲ 'ਰੱਖਣਾ ਸੰਭਾਲ ਚੰਡੀਗੜ੍ਹ' ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਬੀ ਪਰਾਕ ਨੇ ਗਾਇਆ ਹੈ। ਇਸ ਮੌਕੇ ਗਾਇਕ ਬੀ ਪਰਾਕ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ। ਕਿਉਂਕਿ ਚੰਡੀਗੜ੍ਹ ਜਿੰਨਾ ਸਾਫ-ਸੁਥਰਾ ਹੈ, ਉਨਾ ਸਾਫ-ਸੁਥਰਾ ਉਹ ਹੋਰ ਸ਼ਹਿਰਾਂ ਨੂੰ ਨਹੀਂ ਦੇਖਦੇ।
ਉਹ ਅਕਸਰ ਕੰਮ ਦੇ ਸਿਲਸਿਲੇ 'ਚ ਹੋਰਨਾਂ ਸ਼ਹਿਰਾਂ 'ਚ ਜਾਂਦੇ ਹਨ ਪਰ ਜਿਵੇਂ ਹੀ ਉਹ ਚੰਡੀਗੜ੍ਹ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਇਸ ਚੰਡੀਗੜ੍ਹ ਨੂੰ ਹੋਰ ਵੀ ਸਾਫ-ਸੁਥਰਾ ਤੇ ਨੰਬਰ 1 'ਤੇ ਲੈ ਕੇ ਆਉਣਾ ਹੈ। ਇਸ ਨੂੰ ਲੈ ਕੇ ਹੀ ਉਨ੍ਹਾਂ ਨੇ ਇਹ ਗੀਤ ਗਾਇਆ ਹੈ।
ਹੋਰ ਪੜ੍ਹੋ: ਭੁਪਿੰਦਰ ਗਿੱਲ ਨੇ ਸੁਰਿੰਦਰ ਛਿੰਦਾ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਮਰਹੂਮ ਗਾਇਕ ਲਈ ਲਿਖੇ ਖਾਸ ਸ਼ਬਦ
ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਵੀ ਕਿਹਾ ਕਿ ਚੰਡੀਗੜ੍ਹ ਨੂੰ ਸਾਫ ਸਫਾਈ 'ਚ ਨੰਬਰ 1 ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਨੇ ਪੂਰੀ ਤਿਆਰੀ ਕਰ ਲਈ ਹੈ ਤੇ ਉਹ ਧੰਨਵਾਦ ਕਰਦੇ ਹਨ ਗਾਇਕ ਬੀ ਪਰਾਕ ਦਾ, ਜਿਨ੍ਹਾਂ ਨੇ ਇੰਨਾ ਬਿਹਤਰੀਨ ਗੀਤ ਗਾਇਆ ਹੈ, ਜਿਸ ਨਾਲ ਲੋਕਾਂ ਦੀ ਹੌਸਲਾ ਅਫਜਾਈ ਹੋਵੇਗੀ।
ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪ੍ਰਵੀਰ ਰੰਜਨ, ਹੋਮ ਸਕੱਤਰ ਨਿਤਿਨ ਯਾਦਵ ਸਮੇਤ ਹੋਰ ਕੌਂਸਲ ਵੀ ਮੌਜੂਦ ਰਹੇ।
- PTC PUNJABI