ਫ਼ਿਲਮ ‘ਚੇਤਾ ਸਿੰਘ’ ਦਾ ਨਵਾਂ ਗੀਤ ‘ਪਿੰਡ ਦੀ ਭੂਆ’ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਰਿਲੀਜ਼
ਫ਼ਿਲਮ ‘ਚੇਤਾ ਸਿੰਘ’ ਦਾ ਨਵਾਂ ਗੀਤ ‘ਪਿੰਡ ਦੀ ਭੂਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਗੁਰਲੇਜ ਅਖਤਰ (Gurlej Akhtar) ਅਤੇ ਦਿਲਪ੍ਰੀਤ ਢਿੱਲੋਂ ਨੇ । ਜਿਸ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਇੱਕ ਮੁੰਡਾ ਇੱਕ ਕੁੜੀ ਨੂੰ ਆਪਣੇ ਨਾਲ ਮੰਗਣੀ ਕਰਵਾਉਣ ਦੇ ਲਈ ਕਹਿ ਰਿਹਾ ਹੈ ।
ਹੋਰ ਪੜ੍ਹੋ : ਤਿਰੰਗੇ ਦੇ ਰੰਗਾਂ ਵਾਲੇ ਬੂਟ ਪਹਿਨਣ ‘ਤੇ ਟ੍ਰੋਲ ਹੋਏ ਏਪੀ ਢਿੱਲੋਂ
ਫ਼ਿਲਮ ‘ਚੇਤਾ ਸਿੰਘ’ ‘ਚ ਪ੍ਰਿੰਸ ਕੰਵਲਜੀਤ ਇਸ ਫ਼ਿਲਮ ਦੇ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਫ਼ਿਲਮ ਇੱਕ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਫ਼ਿਲਮ ‘ਚ ਬਦਲੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ । ਜਿਸ ‘ਚ ਇੱਕ ਸ਼ਖਸ ਸਮਾਜ ਦੇ ਕੁਝ ਬੁਰੇ ਅਨਸਰਾਂ ਵਿਰੁੱਧ ਲੜਾਈ ਲੜਦਾ ਹੈ ।
ਫ਼ਿਲਮ ‘ਚ ਪ੍ਰਿੰਸ ਕੰਵਲਜੀਤ ਸਿੰਘ ਨੈਗੇਟਿਵ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ‘ਚ ਪ੍ਰਿੰਸ ਕੰਵਲਜੀਤ ਸਿੰਘ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲੀ ਸੀ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਿੰਸ ਕੰਵਲਜੀਤ ਸਿੰਘ ਕਈ ਹਿੱਟ ਫ਼ਿਲਮਾਂ ਅਤੇ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ । ਕੁਝ ਸਮਾਂ ਪਹਿਲਾਂ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਨਾਲ ਉਹ ਫ਼ਿਲਮ ‘ਕਲੀ ਜੋਟਾ’ ‘ਚ ਵੀ ਦਿਖਾਈ ਦਿੱਤੇ ਸਨ ।
- PTC PUNJABI