ਫ਼ਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਹੋਇਆ ਰਿਲੀਜ਼, ਵੇਖੋ ਸੋਨਮ ਬਾਜਵਾ ਨੇ ਆਪਣੇ ਗਿੱਧੇ ਨਾਲ ਕਿੰਝ ਪਾਈਆਂ ਧਮਾਲਾਂ
'Allarhan De' Song Out Now: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਸਟਾਰਰ ਫ਼ਿਲਮ 'ਗੋਡੇ ਗੋਡੇ ਚਾਅ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਵੇਖਣ ਮਗਰੋਂ ਦਰਸ਼ਕਾਂ ਦੇ ਮਨਾਂ ਵਿੱਚ ਫ਼ਿਲਮ ਨੂੰ ਵੇਖਣ ਦਾ ਉਤਸ਼ਾਹ ਹੋਰ ਵੱਧ ਗਿਆ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਗੋਡੇ ਗੋਡੇ ਚਾਅ' ਵਿੱਚ ਸੋਨਮ ਬਾਜਵਾ, ਨਿਰਮਲ ਰਿਸ਼ੀ ਤੇ ਤਾਨੀਆ ਦੀ ਜੋੜੀ ਆਪਣੇ ਪਿਆਰ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਨਜ਼ਰ ਆਵੇਗੀ। ਹਨ।
ਜੇਕਰ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਅੱਲ੍ਹੜਾਂ ਦੇ' ਬਾਰੇ ਗੱਲ ਕਰੀਏ ਤਾਂ ਇਸ ਗੀਤ 'ਚ ਫ਼ਿਲਮ ਦੀ ਫੀਮੇਲ ਕਾਸਟ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ 'ਚ ਸਭ ਤੋਂ ਅੱਗੇ ਸੋਨਮ ਬਾਜਵਾ ਹੈ।
ਸੋਨਮ ਬਾਜਵਾ ਤੇ ਤਾਨੀਆ ਸਣੇ ਪੂਰੀ ਫੀਮੇਲ ਕਾਸਟ ਇਸ ਗੀਤ ਵਿੱਚ ਗਿੱਧੇ ਤੇ ਭੰਗੜੇ ਅਤੇ ਕਾਮੇਡੀ ਦ੍ਰਿਸ਼ਾਂ ਨਾਲ ਗੀਤ 'ਚ ਪੂਰੀ ਧਮਾਲ ਪਾਉਂਦੀ ਨਜ਼ਰ ਆ ਰਹੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸੋਨਮ ਬਾਜਵਾ ਨੇ ਇਸ ਗੀਤ ਨੂੰ ਆਪਣੇ ਡਾਂਸ ਨਾਲ ਇੱਕ ਸਟੈੱਪ ਹੋਰ ਉੱਪਰ ਕੀਤਾ ਹੈ। ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕਰੁਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ।
ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਗਾਇਆ ਹੈ। ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਤੇ ਸੰਗੀਤ ਐੱਨ. ਵੀ. ਨੇ ਦਿੱਤਾ ਹੈ। ਗੀਤ ਨੂੰ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਫ਼ਿਲਮ ਦੇ ਵਿੱਚ ਸੋਨਮ ਬਾਜਵਾ ਦੇ ਨਾਲ-ਨਾਲ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਤੇ ਤਾਨੀਆ ਵੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਮ ਬਾਜਵਾ , ਤਾਨੀਆ ਤੇ ਨਿਰਮਲ ਰਿਸ਼ੀ ਤਿੰਨੋਂ ਇੱਕਠੇ ਫ਼ਿਲਮ 'ਅੜਬ ਮੁਟਿਆਰਾਂ' ਤੇ ਗੁੱਡੀਆਂ ਪਟੋਲੇ ਵਿੱਚ ਵੀ ਨਜ਼ਰ ਆਈਆਂ ਸਨ, ਹੁਣ ਵੇਖਣਾ ਹੋਵੇਗਾ ਕਿ ਇਸ ਫ਼ਿਲਮ ਵਿੱਚ ਖ਼ਾਸ ਕੀ ਹੋਣ ਜਾ ਰਿਹਾ ਹੈ।
ਇਸ ਫ਼ਿਲਮ ਦੀ ਕਹਾਣੀ ਇੱਕ ਕਾਮੇਡੀ ਫੈਮਿਲੀ ਡਰਾਮਾ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਨੂੰ ਮਸ਼ਹੂਰ ਪੰਜਾਬੀ ਡਾਇਰੈਕਟਰ ਜਗਦੀਪ ਸਿੱਧੂ ਨੇ ਲਿਖਿਆ ਹੈ ਤੇ ਉਹ ਹੀ ਇਸ ਫ਼ਿਲਮ ਦੀ ਡਾਇਰੈਕਸ਼ਨ ਕਰ ਰਹੇ ਹਨ।
ਹੋਰ ਪੜ੍ਹੋ : ਜਾਣੋ ਕੌਣ ਹੈ ਸਿਮਰਨ ਕੌਰ ਢੱਡਲੀ ਜਿਸ ਦੀ ਸਿੱਧੂ ਮੂਸੇਵਾਲਾ ਨਾਲ ਕੀਤੀ ਜਾ ਰਹੀ ਹੈ ਤੁਲਨਾ, ਫ਼ਿਲਮ ਜੋੜੀ ਲਈ ਗਾਏ ਤਿੰਨ ਗੀਤ
ਫ਼ਿਲਮ ‘ਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਰਾਏ ਮਨਵੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ ਸਣੇ ਹੋਰ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਹ ਫ਼ਿਲਮ ਸਿਨੇਮਾਘਰਾਂ 'ਚ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ, ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
CsF8Bwmp7c6/?utm_source=ig_embed&utm_campaign=loading" data-instgrm-version="14" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);">
- PTC PUNJABI