ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ ਦੇ ਪਹਿਲੇ ਗੀਤ 'ਗੈਂਗ ਗੈਂਗ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal )ਅਕਸਰ ਹੀ ਕਿਸੇ ਨਾਂ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਵੱਡੀ ਬਲਾਕਬਸਟਰ ਸਾਬਤ ਹੋਈ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੇ ਤਰੱਕੀ ਦੇ ਗਰਾਫ 'ਚ ਤਾਂ ਵਾਧਾ ਕੀਤਾ ਹੀ, ਨਾਲ ਹੀ ਗਿੱਪੀ ਗਰੇਵਾਲ ਦੀ ਜਾਇਦਾਦ 'ਚ ਵੀ ਵਾਧਾ ਕੀਤਾ।

Written by  Pushp Raj   |  October 28th 2023 05:06 PM  |  Updated: October 28th 2023 05:06 PM

ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ ਦੇ ਪਹਿਲੇ ਗੀਤ 'ਗੈਂਗ ਗੈਂਗ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

Gippy Grewal New Song: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ  (Gippy Grewal )ਅਕਸਰ ਹੀ ਕਿਸੇ ਨਾਂ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਵੱਡੀ ਬਲਾਕਬਸਟਰ ਸਾਬਤ ਹੋਈ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੇ ਤਰੱਕੀ ਦੇ ਗਰਾਫ 'ਚ ਤਾਂ ਵਾਧਾ ਕੀਤਾ ਹੀ, ਨਾਲ ਹੀ ਗਿੱਪੀ ਗਰੇਵਾਲ ਦੀ ਜਾਇਦਾਦ 'ਚ ਵੀ ਵਾਧਾ ਕੀਤਾ।

ਹੁਣ ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਐਲਬਮ ਦਾ ਐਲਾਨ ਕੀਤਾ ਸੀ। ਹੁਣ ਇਸ ਐਲਬਮ ਦੇ ਪਹਿਲੇ ਗਾਣੇ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ 'ਗੈਂਗ ਗੈਂਗ' ਗਾਣੇ ਦਾ ਕਵਰ ਪੋਸਟਰ ਸ਼ੇਅਰ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਿਖਿਆ ਕਿ 'ਜਲਦ ਆ ਰਿਹਾ ਹੈ ਮੇਰੀ ਐਲਬਮ ਦਾ ਪਹਿਲਾ ਸਿੰਗਲ ਗਾਣਾ।' ਇਸ ਦੇ ਨਾਲ ਨਾਲ ਇੱਥੇ ਇਹ ਵੀ ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਇਹ ਗਾਣਾ ਕਦੋਂ ਰਿਲੀਜ਼ ਹੋਵੇਗਾ, ਇਸ ਦੀ ਕੋਈ ਤੈਅ ਡੇਟ ਸਾਹਮਣੇ ਨਹੀਂ ਆਈ ਹੈ।  

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਗਿੱਪੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2000 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਫੁਲਕਾਰੀ' ਸੀ, ਜੋ ਕਿ ਉਨ੍ਹਾਂ ਦੇ ਵਿਆਹ ਤੋਂ ਬਾਅਦ ਹਿੱਟ ਹੋਈ ਸੀ। ਹਾਲ ਹੀ 'ਚ ਗਿੱਪੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇੱਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਨਜ਼ਰ ਆਏ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਤਨੀ ਰਵਨੀ ਕੌਰ ਨੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

      

ਹੋਰ ਪੜ੍ਹੋ: ਟੀਵੀ ਅਦਾਕਾਰਾ ਆਸ਼ਕਾ ਗੋਰਾਡੀਆ ਬਣੀ ਮਾਂ, ਅਦਾਕਾਰ ਨੇ ਬੇਟੇ ਨੂੰ ਦਿੱਤਾ ਜਨਮ 

ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਅਦਾਕਾਰ ਦੀ ਫਿਲਮ 'ਮੌਜਾਂ ਹੀ ਮੌਜਾਂ' ਸਿਨੇਮਾਘਰਾਂ ਵਿੱਚ ਲੱਗੀ ਹੋਈ ਹੈ, ਇਸ ਤੋਂ ਇਲਾਵਾ ਅਦਾਕਾਰ ਕੋਲ 'ਸ਼ਿੰਦਾ ਸ਼ਿੰਦਾ ਨੇ ਪਾਪਾ' ਵਰਗੀਆਂ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਫੈਨਜ਼ ਗਿੱਪੀ ਗਰੇਵਾਲ ਦੀਆਂ ਫਿਲਮਾਂ ਨੂੰ ਕਾਫੀ ਪਿਆਰ ਦਿੰਦੇ ਹਨ, ਜਲਦ ਹੀ ਗਿੱਪੀ ਗਰੇਵਾਲ ਆਪਣੀ ਸਭ ਤੋਂ ਮਸ਼ਹੂਰ ਫਿਲਮ ਕੈਰੀ ਆਨ ਜੱਟਾ 4 ਵੀ ਲੈ ਕੇ ਆਉਣ ਵਾਲੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network