‘ਐਨੀ ਹਾਓ ਮਿੱਟੀ ਪਾਓ’ ਫ਼ਿਲਮ ਦਾ ਪਹਿਲਾ ਗੀਤ ‘ਰੇਸ਼ਮ ਦੀ ਗੁੱਡੀ’ ਰਿਲੀਜ਼, ਸਰੋਤਿਆਂ ਦਾ ਦਿਲ ਜਿੱਤ ਰਹੀ ਗੁਰਸ਼ਬਦ ਅਤੇ ਸਿਮਰਨ ਦੀ ਆਵਾਜ਼
ਹਰੀਸ਼ ਵਰਮਾ (Harish Verma)ਅਤੇ ਅਮਾਇਰਾ ਦਸਤੂਰ ਦੀ ਫ਼ਿਲਮ ‘ਐਨੀ ਹਾਓ, ਮਿੱਟੀ ਪਾਓ’ ਦਾ ਪਹਿਲਾ ਗੀਤ ‘ਰੇਸ਼ਮ ਦੀ ਗੁੱਡੀ’ ਰਿਲੀਜ਼ ਹੋ ਚੁੱਕੀ ਹੈ । ਜਿਸ ਨੂੰ ਗਾਇਕ ਗੁਰਸ਼ਬਦ ਅਤੇ ਸਿਮਰਨ ਭਾਰਦਵਾਜ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਗੀਤ ‘ਚ ਇੱਕ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ।ਇਹ ਫ਼ਿਲਮ ਛੇ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।
ਹੋਰ ਪੜ੍ਹੋ : ਪੁਲਿਸ ਦੀ ਵਰਦੀ ‘ਚ ਨੀਰੂ ਬਾਜਵਾ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਕੀਤੀ ਰੈਲੀ, ਵੇਖੋ ਵੀਡੀਓ
ਹਰੀਸ਼ ਵਰਮਾ ਤੋਂ ਇਲਾਵਾ ਹੋਰ ਕਈ ਸਿਤਾਰੇ ਆਉਣਗੇ ਨਜ਼ਰ
ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਤੋਂ ਇਲਾਵਾ ਕਰਮਜੀਤ ਅਨਮੋਲ, ਬੀਐੱਨ ਸ਼ਰਮਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਜੋ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਫ਼ਿਲਮ ‘ਚ ਸਿੰਮੀ ਚਾਹਲ ਦੇ ਨਾਲ ਦਿਖਾਈ ਦਿੱਤੇ ਸਨ ।
ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਫ਼ਿਲਮ ਨੂੰ ਜਨਜੋਤ ਸਿੰਘ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਦੇ ਵੱਲੋਂ ਲਿਖੀ ਗਈ ਹੈ ।ਹਰੀਸ਼ ਵਰਮਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਯਾਰ ਅਣਮੁੱਲੇ’, ‘ਲਾਈਏ ਜੇ ਯਾਰੀਆਂ’ ਸਣੇ ਕਈ ਹਿੱਟ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI