ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਫੈਨਜ਼ ਨੂੰ ਦਿੱਤਾ ਤੋਹਫਾ, ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਸਾਂਈਆਂ'

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਟਾਈਟਲ ਹੈ 'ਸਾਂਈਆਂ'। ਇਹ ਗੀਤ ਇੱਕ ਧਾਰਮਿਕ ਗੀਤ ਹੈ ਜਿਸ ਉਹ ਇੱਕ ਨਵੇਂ ਚੈਨਲ ਰਾਹੀਂ ਦਰਸ਼ਕਾਂ ਅੱਗੇ ਪੇਸ਼ ਕਰਨ ਵਾਲੇ ਹਨ।

Written by  Pushp Raj   |  April 25th 2023 11:46 AM  |  Updated: April 25th 2023 11:46 AM

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਫੈਨਜ਼ ਨੂੰ ਦਿੱਤਾ ਤੋਹਫਾ, ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਸਾਂਈਆਂ'

Inderjit Nikku new song 'Saayiaan': ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੀ ਸੁਰੀਲੀ ਗਾਇਕੀ ਲਈ ਸੁਰਖੀਆਂ 'ਚ ਰਹਿੰਦੇ  ਹਨ। ਹਾਲ ਹੀ 'ਚ ਮੁੜ ਇੱਕ ਵਾਰ ਫਿਰ ਤੋਂ ਇੰਦਰਜੀਤ ਨਿੱਕੂ ਨੇ ਸੁਰਖੀਆਂ 'ਚ ਆ ਗਏ ਹਨ। ਜਲਦ ਹੀ ਗਾਇਕ ਆਪਣੇ ਨਵੇਂ ਗੀਤ 'ਸਾਂਈਆਂ' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ। 

ਦੱਸ ਦਈਏ ਕਿ ਇੰਦਰਜੀਤ ਨਿੱਕੂ ਗਾਇਕੀ ਦੇ ਖੇਤਰ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਾਂ ਕੁਝ ਸਾਂਝਾ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਗੀਤ ਬਾਰੇ ਦੱਸਦੇ ਹੋਏ ਗਾਇਕ ਨੇ ਆਪਣੀ ਪੋਸਟ 'ਚ ਲਿਖਿਆ, "ਤੁਹਾਡੀਆਂ ਦੁਆਵਾਂ ਸਦਕਾ ਆਪਣਾਂ ਚੈਨਲ ਸ਼ੁਰੂ ਹੋਣ ਜਾ ਰਿਹਾ, ਨੇਕ ਬੇਰੰਗ ਦੇ ਲਿਖੇ ਗੀਤ, “ਜੇ ਤੂੰ ਬਖ਼ਸ਼ੇਂ ਵਡਿਆਈਆਂ, ਮਿਲਦੀਆਂ ਤਾਂ ਸਾਈਆਂ” ਦੇ ਨਾਲ…."

ਹੋਰ ਪੜ੍ਹੋ: ਸਾਊਥ ਸੁਪਰ ਸਟਾਰ ਦੇ ਨੇ ਕਰੋੜਾਂ ਫੈਨਜ਼ ,ਪਰ ਕੀ ਤੁਸੀਂ ਜਾਣਦੇ ਹੋ 'ਪੁਸ਼ਪਾ' ਸਟਾਰ ਅੱਲੂ ਅਰਜੁਨ ਨੇ ਕਿਸ ਦੇ ਫੈਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਗਾਇਕ ਦੀ ਇਸ ਪੋਸਟ ਤੋਂ ਇਹ ਜਾਪਦਾ ਹੈ ਕਿ ਇਹ ਇੱਕ ਧਾਰਮਿਕ ਗੀਤ ਹੋ ਸਕਦਾ ਹੈ। ਫੈਨਜ ਗਾਇਕ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਵੱਲੋਂ ਗਾਇਕ ਨੂੰ ਨਵਾਂ ਗੀਤ ਲਿਆਉਣ ਲਈ  ਵਧਾਈਆਂ ਵੀ ਮਿਲ ਰਹੀਆਂ ਹਨ। ਦੱਸ ਦਈਏ ਕਿ ਇੰਦਰਜੀਤ ਨਿੱਕੂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network