ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ਝੁਮਕਾ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਜੈਸਮੀਨ ਸੈਂਡਲਾਸ (Jasmine Sandlas) ਦਾ ਨਵਾਂ ਗੀਤ ‘ਝੁਮਕਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਏ ਐੱਮ ਫਨਕਾਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਡਾਕਟਰ ਜ਼ਿਊਸ ਨੇ ।ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇੱਕ ਮੁਟਿਆਰ ਦੇ ਝੁਮਕੇ ਦੀ ਤਾਰੀਫ ਗਾਇਕਾ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਫੈਨਸ ਨੂੰ ਵੀ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਦੀ ਇਹ ਰਹੀ ਵੱਡੀ ਵਜ੍ਹਾ, 17 ਮਹੀਨੇ ਬਾਅਦ ਹੋਇਆ ਖੁਲਾਸਾ
ਕੁਝ ਦਿਨ ਪਹਿਲਾਂ ਗਾਇਕਾ ਦਾ ‘ਰੂਡ’ ਗੀਤ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਵੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ‘ਇੱਤਰ’, ‘ਗੌਣ’, ‘ਜ਼ਹਿਰੀ ਵੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
ਗੀਤਾਂ ‘ਚ ਡਰੈੱਸ ਨੂੰ ਲੈ ਕੇ ਹੋਈ ਟਰੋਲ
ਜੈਸਮੀਨ ਸੈਂਡਲਾਸ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੀ ਹੈ । ਪਰ ਕਈ ਵਾਰ ਉਹ ਲੋਕਾਂ ਦੀ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ‘ਜੀ ਜਿਹਾ ਕਰਦਾ’ ਆਇਆ ਸੀ ।
ਪਰ ਇਸ ਗੀਤ ‘ਚ ਉਨ੍ਹਾਂ ਦੀ ਰਿਵੀਲਿੰਗ ਡਰੈੱਸ ਨੂੰ ਲੈ ਕੇ ਕਾਫੀ ਟਰੋਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਭਾਸ਼ਾ ਸ਼ੈਲੀ ਨੂੰ ਵੀ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ।ਹਾਲ ਹੀ ‘ਚ ਉਨ੍ਹਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
- PTC PUNJABI