ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਮੇਰਾ ਐਕਸ’ ਰਿਲੀਜ਼, ਆਪਣੇ ਐਕਸ ਬੁਆਏ ਫ੍ਰੈਂਡ ਬਾਰੇ ਗਾਇਕਾ ਨੇ ਗੀਤ ‘ਚ ਆਖੀ ਇਹ ਗੱਲ
ਜੈਸਮੀਨ ਸੈਂਡਲਾਸ (Jasmine Sandlas) ਦਾ ਨਵਾਂ ਗੀਤ ‘ਮੇਰਾ ਐਕਸ’ (Mera Ex) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੈਸਮੀਨ ਸੈਂਡਲਾਸ ਨੇ ਆਪਣੇ ਐਕਸ ਬੁਆਏ ਫ੍ਰੈਂਡ ਦੇ ਬਾਰੇ ਗੱਲ ਕੀਤੀ ਹੈ ।ਗਾਇਕਾ ਨੇ ਦੱਸਿਆ ਕਿ ਮੇਰਾ ਐਕਸ ਬੁਆਏ ਫ੍ਰੈਂਡ ਮੈਨੂੰ ਮਿਸਡ ਕਾਲਾਂ ਮਾਰਦਾ ਹੈ ਅਤੇ ਉਸ ਦਾ ਥਹੁੰ ਪਤਾ ਲੱਭ ਰਿਹਾ ਹੈ । ਗੀਤ ਦੇ ਬੋਲ ਜੈਸਮੀਨ ਸੈਂਡਲਾਸ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮੋਫਿਊਜ਼ਨ ਨੇ ਦਿੱਤਾ ਹੈ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੀ ‘ਮਾਣਮੱਤੀ’ ਨਿਮਰਤ ਖਹਿਰਾ ਚਾਹ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ
ਜੈਸਮੀਨ ਸੈਂਡਲਾਸ ਨੇ ਗੀਤ ‘ਚ ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਜੈਸਮੀਨ ਸੈਂਡਲਾਸ ਨੇ ਇਸ ਗੀਤ ਦੇ ਜ਼ਰੀਏ ਕਿਤੇ ਨਾ ਕਿਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਉਹ ਅਕਸਰ ਆਪਣੇ ਲਾਈਵ ਸ਼ੋਅ ‘ਚ ਗੈਰੀ ਸੰਧੂ ਦਾ ਜ਼ਿਕਰ ਕਰਦੀ ਹੋਈ ਨਜ਼ਰ ਆਉਂਦੀ ਹੈ । ਪਰ ਇਸ ਵਾਰ ਉਸ ਨੇ ਗੀਤ ਦੇ ਜ਼ਰੀਏ ਆਪਣੇ ਦਿਲ ਦਾ ਹਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ।
ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਦੌਰਾਨ ਗੈਰੀ ਸੰਧੂ ਅਤੇ ਜੈਸਮੀਨ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ।ਪਰ ਕੁਝ ਸਮਾਂ ਪਹਿਲਾਂ ਦੋਵਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਸੀ ਤੇ ਦੋਵਾਂ ਦੇ ਰਸਤੇ ਵੱਖ ਵੱਖ ਹੋ ਗਏ ਸਨ । ਪਰ ਲੱਗਦਾ ਹੈ ਕਿ ਜੈਸਮੀਨ ਸੈਂਡਲਾਸ ਆਪਣੇ ਦਿਲ ਚੋਂ ਗੈਰੀ ਸੰਧੂ ਨੂੰ ਹਾਲੇ ਤੱਕ ਨਹੀਂ ਕੱਢ ਪਾਈ ਹੈ । ਖੈਰ ਜੋ ਵੀ ਹੋਵੇ…ਜੈਸਮੀਨ ਦੇ ਦਿਲ ਦੇ ਜਜ਼ਬਾਤਾਂ ਚੋਂ ਨਿਕਲਿਆ ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ।
- PTC PUNJABI