ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਇਤਰ’ ਰਿਲੀਜ਼, ਇੱਕ ਵਾਰ ਮੁੜ ਤੋਂ ਗਾਇਕਾ ਦਾ ਬੋਲਡ ਅੰਦਾਜ਼ ਆਇਆ ਨਜ਼ਰ

ਫੀਚਰਿੰਗ ‘ਚ ਜੈਸਮੀਨ ਸੈਂਡਲਾਸ ਦੇ ਨਾਲ ਪ੍ਰਭ ਉੱਪਲ ਨਜ਼ਰ ਆ ਰਹੇ ਹਨ । ਵੀਡੀਓ ਡਾਇਰੈਕਸ਼ਨ ਅਰਵਿੰਦਰ ਖਹਿਰਾ ਦੇ ਵੱਲੋਂ ਕੀਤੀ ਗਈ ਹੈ । ਇਸ ਗੀਤ ‘ਚ ਇੱਕ ਵਾਰ ਮੁੜ ਤੋਂ ਗਾਇਕਾ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

Written by  Shaminder   |  March 07th 2023 04:04 PM  |  Updated: March 07th 2023 04:04 PM

ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਇਤਰ’ ਰਿਲੀਜ਼, ਇੱਕ ਵਾਰ ਮੁੜ ਤੋਂ ਗਾਇਕਾ ਦਾ ਬੋਲਡ ਅੰਦਾਜ਼ ਆਇਆ ਨਜ਼ਰ

ਜੈਸਮੀਨ ਸੈਂਡਲਾਸ (Jasmine Sandlas)ਦਾ ਨਵਾਂ ਗੀਤ ‘ਇਤਰ’ (Ittar) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਬੀ ਪਰਾਕ ਨੇ ।ਫੀਚਰਿੰਗ ‘ਚ ਜੈਸਮੀਨ ਸੈਂਡਲਾਸ ਦੇ ਨਾਲ ਪ੍ਰਭ ਉੱਪਲ ਨਜ਼ਰ ਆ ਰਹੇ ਹਨ । ਵੀਡੀਓ ਡਾਇਰੈਕਸ਼ਨ ਅਰਵਿੰਦਰ ਖਹਿਰਾ ਦੇ ਵੱਲੋਂ ਕੀਤੀ ਗਈ ਹੈ । ਇਸ ਗੀਤ ‘ਚ ਇੱਕ ਵਾਰ ਮੁੜ ਤੋਂ ਗਾਇਕਾ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਜੋ ਕਿ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ । 

ਹੋਰ ਪੜ੍ਹੋ : ਗਾਇਕ ਨਿੰਜਾ ਨੇ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਪਾਰਟੀ ‘ਚ ਪਹੁੰਚੇ ਪ੍ਰਭ ਗਿੱਲ, ਬਿੰਨੂ ਢਿੱਲੋਂ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ

ਇਸ ਤੋਂ ਪਹਿਲਾਂ ਜੈਮਸੀਨ ਦੇ ਬੋਲਡ ਅੰਦਾਜ਼ ਨੇ ਮਚਾਈ ਸੀ ਤੜਥੱਲੀ

ਇਸ ਤੋਂ ਪਹਿਲਾਂ ਜੈਸਮੀਨ ਸੈਂਡਲਾਸ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ।‘ਜੀ ਜਿਹਾ ਕਰਦਾ’ ਨਾਂਅ ਦੇ ਟਾਈਟਲ ਹੇਠ ਆਏ ਇਸ ਗੀਤ ਕਾਰਨ ਗਾਇਕਾ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਕਿਉਂਕਿ ਇਸ ਗੀਤ ‘ਚ ਅਦਾਕਾਰਾ ਨੇ ਬਹੁਤ ਬੋਲਡ ਡਰੈੱਸ ਪਾਈ ਸੀ ਅਤੇ ਫੀਚਰਿੰਗ ‘ਚ ਵੀ ਉਸ ਨੇ ਬੋਲਡ ਅੰਦਾਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ।

ਹੋਰ ਪੜ੍ਹੋ :   ਪ੍ਰਸਿੱਧ ਅਦਾਕਾਰਾ ਅਨਿਕਾ ਦੇ ਨਾਲ ਸਾਬਕਾ ਬੁਆਏ ਫ੍ਰੈਂਡ ਨੇ ਕੀਤੀ ਦਰਿੰਦਗੀ, ਅਦਾਕਾਰਾ ਨੇ ਕਿਹਾ ‘ਮੇਰੇ ਅਤੇ ਪਰਿਵਾਰ ‘ਤੇ ਉਛਾਲਿਆ ਜਾ ਰਿਹਾ ਚਿੱਕੜ’

ਹਾਲ ਹੀ ‘ਚ ਗਾਇਕਾ ਦਾ ਗੀਤ ‘ਜ਼ਹਿਰੀ ਵੇ’ ਰਿਲੀਜ਼ ਹੋਇਆ ਸੀ । ਜਿਸ ‘ਚ ਜੈਸਮੀਨ ਦੇ ਨਾਲ ਗਿੱਪੀ ਗਰੇਵਾਲ ਅਤੇ ਤਾਨੀਆ ਵੀ ਨਜ਼ਰ ਆਏ ਸਨ । 

ਜੈਸਮੀਨ ਸੈਂਡਲਾਸ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹੀ ਹੈ । ਗੈਰੀ ਸੰਧੂ ਦੇ ਨਾਲ ਉਸ ਦੀਆਂ ਨਜ਼ਦੀਕੀਆਂ ਸਨ । ਗੈਰੀ ਦੇ ਨਾਲ ਅਕਸਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਸਨ । ਪਰ ਕੁਝ ਸਮਾਂ ਪਹਿਲਾਂ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network