ਜੈਨੀ ਜੌਹਲ ਦਾ ਨਵਾਂ ਗੀਤ 'ਗੋਲਜ਼' ਹੋਇਆ ਰਿਲੀਜ਼, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਤੰਜ ਕਸਦੀ ਨਜ਼ਰ ਆਈ ਗਾਇਕਾ

ਸ਼ਹੂਰ ਪੰਜਾਬੀ ਗਾਇਕਾ ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤ 'ਲੈਟਰ ਟੂ ਸੀਐਮ' ਨੂੰ ਲੈਕੇ ਵਿਵਾਦਾਂ 'ਚ ਘਿਰੀ ਸੀ। ਇਸੇ ਗੀਤ ਨੇ ਉਸ ਨੂੰ ਸਟਾਰ ਬਣਾਇਆ ਸੀ। ਇਸ ਗੀਤ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਇਸ ਤੋਂ ਇਲਾਵਾ ਜੈਨੀ ਜੌਹਲ ਆਪਣੇ ਬੇਬਾਕ ਅੰਦਾਜ਼ ਤੇ ਤੱਤੇ ਸ਼ਬਦਾਂ ਵਾਲੇ ਗੀਤਾਂ ਲਈ ਜਾਣੀ ਜਾਂਦੀ ਹੈ। ਹੁਣ ਗਾਇਕਾ ਆਪਣੇ ਨਵੇਂ ਗੀਤ 'Goals' ਨੂੰ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਈ ਹੈ।

Written by  Pushp Raj   |  October 13th 2023 06:30 PM  |  Updated: October 13th 2023 06:42 PM

ਜੈਨੀ ਜੌਹਲ ਦਾ ਨਵਾਂ ਗੀਤ 'ਗੋਲਜ਼' ਹੋਇਆ ਰਿਲੀਜ਼, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਤੰਜ ਕਸਦੀ ਨਜ਼ਰ ਆਈ ਗਾਇਕਾ

Jenny Johal's new song 'Goals' releases : ਮਸ਼ਹੂਰ ਪੰਜਾਬੀ ਗਾਇਕਾ ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤ 'ਲੈਟਰ ਟੂ ਸੀਐਮ' ਨੂੰ ਲੈਕੇ ਵਿਵਾਦਾਂ 'ਚ ਘਿਰੀ ਸੀ। ਇਸੇ ਗੀਤ ਨੇ ਉਸ ਨੂੰ ਸਟਾਰ ਬਣਾਇਆ ਸੀ। ਇਸ ਗੀਤ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਇਸ ਤੋਂ ਇਲਾਵਾ ਜੈਨੀ ਜੌਹਲ ਆਪਣੇ ਬੇਬਾਕ ਅੰਦਾਜ਼ ਤੇ ਤੱਤੇ ਸ਼ਬਦਾਂ ਵਾਲੇ ਗੀਤਾਂ ਲਈ ਜਾਣੀ ਜਾਂਦੀ ਹੈ। ਹੁਣ ਗਾਇਕਾ ਆਪਣੇ ਨਵੇਂ ਗੀਤ 'Goals' ਨੂੰ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਈ ਹੈ। 

ਜੈਨੀ ਜੌਹਲ ਦਾ ਨਵਾਂ ਗੀਤ 'ਗੋਲਜ਼' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ  ਸੁਰਖੀਆਂ 'ਚ ਹੈ। ਦਰਅਸਲ, ਆਪਣੇ ਇਸ ਗੀਤ 'ਚ ਜੈਨੀ ਜੌਹਲ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਫਿਰ ਤੋਂ ਤਿੱਖੇ ਤੰਜ ਕੱਸੇ ਹਨ। ਇਸ ਵਾਰ ਗਾਇਕਾ ਨੇ ਇਸ ਗੀਤ 'ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਨੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ। ਇਹੀ ਨਹੀਂ ਉਹ ਇਸ ਗਾਣੇ 'ਤੇ ਰੱਜ ਕੇ ਰੀਲਾਂ ਵੀ ਬਣਾ ਰਹੀ ਹੈ।

 ਜੈਨੀ ਜੌਹਲ ਨੇ ਆਪਣੇ ਨਵੇਂ ਗੀਤ 'ਚ ਕਿਹੜੇ ਕਲਾਕਾਰਾਂ 'ਤੇ ਤੰਜ ਕੱਸੇ ਹਨ, ਇਹ ਤਾਂ ਉਸ ਨੇ ਨਹੀਂ ਦੱਸਿਆ, ਪਰ ਜੈਨੀ ਜੌਹਲ ਦੇ ਕਮੈਂਟ ਬਾਕਸ ਵਿੱਚ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਉਸ ਨੇ ਬੰਟੀ ਬੈਂਸ 'ਤੇ ਹਮਲਾ ਕੀਤਾ ਹੈ। 

ਹੋਰ ਪੜ੍ਹੋ: 13 ਤਰੀਕ ਸ਼ੁੱਕਰਵਾਰ ਨੂੰ ਕਿਉਂ ਮੰਨਿਆ ਜਾਂਦਾ ਹੈ ਖ਼ਤਰਨਾਕ ? ਜਾਣੋ ਇਹ ਇੱਕ ਮਿੱਥ ਹੈ ਜਾਂ ਸੱਚਾਈ

ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੀ ਸੂਰਤ ‘ਚ ਸੂਬਾ ਸਰਕਾਰ ਦੀ ਕਾਰਜ ਸ਼ੈਲੀ ‘ਤੇ ਸਵਾਲ ਚੁੱਕਦਿਆਂ ਗੀਤ ‘ਲੈਟਰ ਟੂ ਸੀਐੱਮ’ ਵੀ ਕੱਢਿਆ ਸੀ। ਜਿਸ ਨੂੰ ਕਿ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network