ਜੈਨੀ ਜੌਹਲ ਦਾ ਨਵਾਂ ਗੀਤ 'ਸਿਰਜਣਹਾਰੀ' ਹੋਇਆ ਰਿਲੀਜ਼, ਸਮਾਜ 'ਚ ਔਰਤਾਂ ਦੇ ਹਾਲਾਤ ਬਿਆਨ ਕਰਦਾ ਹੈ ਇਹ ਗੀਤ
Jenny Johal song Sirjanhaari: ਮਸ਼ਹੂਰ ਪੰਜਾਬੀ ਗਾਇਕਾ ਜੈਨੀ ਜੌਹਲ ਆਪਣੀ ਦਮਦਾਰ ਗਾਇਕੀ ਲਈ ਜਾਣੀ ਜਾਂਦੀ ਹੈ। ਜੈਨੀ ਜੌਹਲ ਮੁੜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਸਿਰਜਣਹਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਈ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਗਾਇਕਾ ਜੈਨੀ ਜੌਹਲ ਬਾਰੇ ਗੱਲ ਕੀਤੀ ਜਾਏ ਤਾਂ ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ, ਜਿਸ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਸ਼ਾਨਦਾਰ ਗਾਣੇ ਇੰਡਸਟਰੀ ਨੂੰ ਦਿੱਤੇ ਹਨ। ਇਸ ਦੇ ਨਾਲ ਨਾਲ ਜੈਨੀ ਜੌਹਲ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਗਾਣਿਆਂ 'ਚ ਆਪਣੇ ਤਿੱਖੇ ਬੋਲਾਂ ਕਰਕੇ ਵਧੇਰੇ ਜਾਣੀ ਜਾਂਦੀ ਹੈ।
ਜੈਨੀ ਜੌਹਲ ਨੇ ਆਪਣੇ ਨਵੇਂ ਗੀਤ 'ਸਿਰਜਣਹਾਰੀ' ਰਾਹੀਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਗੀਤ ਜੈਨੀ ਜੌਹਲ ਨੇ 2 ਦਿਨ ਪਹਿਲਾਂ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਲਿਖਿਆ ਵੀ ਜੈਨੀ ਨੇ ਹੈ ਤੇ ਆਵਾਜ਼ ਵੀ ਗਾਇਕਾ ਨੇ ਖੁਦ ਦਿੱਤੀ ਹੈ।
ਇਸ ਗੀਤ 'ਚ ਗਾਇਕਾ ਨੇ ਉਨ੍ਹਾਂ ਔਰਤਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨਾਲ ਸਹੁਰੇ ਪਰਿਵਾਰਾਂ ਤੇ ਉਨ੍ਹਾਂ ਦੇ ਪਤੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ।ਗਾਇਕਾ ਦਾ ਇਹ ਗੀਤ ਸਮਾਜ ਵਿੱਚ ਔਰਤਾਂ ਦੇ ਹਲਾਤਾਂ ਤੇ ਔਰਤਾਂ ਪ੍ਰਤੀ ਸਮਾਜਿਕ ਕੁਰੀਤੀਆਂ ਉੱਤੇ ਤੰਜ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਹਰ ਔਰਤ ਦੇ ਦਿਲ ਨੂੰ ਛੂਹ ਰਹੇ ਹਨ।
ਜੈਨੀ ਜੌਹਲ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਹ ਗੀਤਾਂ 'ਚ ਤਿੱਖੇ ਬੋਲਾਂ ਲਈ ਜਾਣੀ ਜਾਂਦੀ ਹੈ। ਜੈਨੀ ਜੌਹਲ ਦਾ ਨਾਂ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਦਾ ਗੀਤ 'ਲੈਟਰ ਟੂ ਸੀਐਮ' ਰਿਲੀਜ਼ ਹੋਇਆ ਸੀ। ਇਸ ਗੀਤ 'ਚ ਉਸ ਨੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਸੀ। ਇਸ ਤੋਂ ਬਾਅਦ ਇਸ ਗੀਤ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਜੈਨੀ ਆਪਣੇ ਗੀਤਾਂ 'ਚ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਉਂਦੀ ਰਹੀ ਹੈ।
ਹੋਰ ਪੜ੍ਹੋ: Viral Video: ਲੰਡਨ ਦੀਆਂ ਸੜਕਾਂ ‘ਤੇ ਪੰਜਾਬੀਆਂ ਦਾ ਦੇਸੀ ਸਟਾਈਲ, ਸਾਈਕਲ ਚਲਾ ਪਹੁੰਚੇ ਦਫਤਰ , ਵੇਖੋ ਵਾਇਰਲ ਵੀਡੀਓ
ਇਸ ਤੋਂ ਇਲਾਵਾ ਜੈਨੀ ਨੂੰ ਉਸ ਦੇ ਬੇਬਾਕ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਰਹਿੰਦੀ ਹੈ।
- PTC PUNJABI