ਕਰਣ ਔਜਲਾ ਦਾ ਨਵਾਂ ਗੀਤ 'Admirin' You’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਕਰਣ ਔਜਲਾ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਗੀਤ ਦੇ ਬੋਲ ਕਰਣ ਔਜਲਾ ਦੇ ਲਿਖੇ ਹੋਏ ਹਨ।

Written by  Shaminder   |  August 01st 2023 05:59 PM  |  Updated: August 01st 2023 06:19 PM

ਕਰਣ ਔਜਲਾ ਦਾ ਨਵਾਂ ਗੀਤ 'Admirin' You’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਕਰਣ ਔਜਲਾ (Karan Aujla) ਦਾ ਨਵਾਂ ਗੀਤ  (Admirin' You) ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਇੱਕ ਮੁਟਿਆਰ ਦੀ ਗੱਲ ਕੀਤੀ ਗਈ ਹੈ । ਗੀਤ ਦੇ ਬੋਲ ਕਰਣ ਔਜਲਾ ਦੇ ਲਿਖੇ ਹੋਏ ਹਨ ਅਤੇ ਗੀਤ ਨੂੰ ਖੁਦ ਕਰਣ ਔਜਲਾ ਨੇ ਸੰਗੀਤਬੱਧ ਕੀਤਾ ਹੈ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇੱਕੀ ਨੇ ਅਤੇ ਵੀਡੀਓ ਰੂਪਨ ਬੱਲ ਦੇ ਵੱਲੋਂ ਤਿਆਰ ਕੀਤਾ ਗਿਆ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਣ ਔਜਲਾ ਦਾ ਵੱਖਰਾ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਿਆ ਹੈ ।  

ਹੋਰ ਪੜ੍ਹੋ : ਮਨਿੰਦਰ ਬੁੱਟਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੇ ਹਿੱਟ ਗੀਤਾਂ ਬਾਰੇ

ਕਰਣ ਔਜਲਾ ਹਿੱਟ ਗੀਤਾਂ ਦੀ ਮਸ਼ੀਨ

ਕਰਣ ਔਜਲਾ ਪੰਜਾਬੀ ਇੰਡਸਟਰੀ ‘ਚ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮੈਕਸੀਕੋ ਕੋਕਾ’, ‘ਆਨ ਟੌਪ’ ‘ਹਿੰਟ’, ‘ਰੈੱਡ ਆਈਜ਼’, ‘ਡੌਂਟ ਵਰੀ’, ‘ਸ਼ੀਸ਼ਾ’, ‘ਟੇਕ ਇੱਟ ਇਜ਼ੀ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਲਕ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਪਲਕ ਅਤੇ ਕਰਣ ਔਜਲਾ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network