ਔਖੇ ਹਾਲਾਤਾਂ ਚੋਂ ਵਾਹਿਗੁਰੂ ਨਾਮ ਦਾ ਸਿਮਰਨ ਕਿਵੇਂ ਉੱਭਰਨ ‘ਚ ਕਰਦਾ ਹੈ ਮਦਦ ਸੁਣੋ ਨਛੱਤਰ ਗਿੱਲ ਦੀ ਆਵਾਜ਼ ‘ਚ ਨਵਾਂ ਧਾਰਮਿਕ ਗੀਤ
ਹਰ ਪਾਸਿਓਂ ਜਦੋਂ ਇਨਸਾਨ ਬੇਉਮੀਦ ਹੋ ਜਾਂਦਾ ਹੈ ਤਾਂ ਇੱਕ ਪ੍ਰਮਾਤਮਾ ਦਾ ਸਹਾਰਾ ਹੀ ਉਸ ਨੂੰ ਪਾਰ ਲੰਘਾਉਂਦਾ ਹੈ । ਕਿਉਂਕਿ ਉਸ ਪ੍ਰਮਾਤਮਾ ਦੇ ਹੱਥ ਹਰ ਕਿਸੇ ਦੀ ਜ਼ਿੰਦਗੀ ਦੀ ਡੋਰ ਹੈ ।ਉਹ ਚਾਹਵੇ ਤਾਂ ਮੁਰਦਿਆਂ ‘ਚ ਵੀ ਜਾਨ ਪਾ ਦੇਵੇ ਅਤੇ ਸੂਲੀ ਤੋਂ ਸੂਲ ਬਣਾ ਦਿੰਦਾ ਹੈ । ਨਛੱਤਰ ਗਿੱਲ (Nachhatar Gill) ਦਾ ਨਵਾਂ ਧਾਰਮਿਕ ਗੀਤ ‘ਵਾਹਿਗੁਰੂ ਬੋਲ ਮਨਾਂ’ ਵੀ ਕੁਝ ਇਸੇ ਹਕੀਕਤ ਨੂੰ ਬਿਆਨ ਕਰਦਾ ਹੈ ।
ਹੋਰ ਪੜ੍ਹੋ : ਯੂ-ਟਿਊਬਰ ਅਰਮਾਨ ਮਲਿਕ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ ਸ਼ੁਟ,ਵੀਡੀਓ ਕੀਤਾ ਸਾਂਝਾ
ਧਾਰਮਿਕ ਗੀਤ ਦੇ ਬੋਲ ਟੀਐੱਸ ਤੀਰ ਅਤੇ ਕੁਲਵੰਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਵੀ ਰੈਕਸ ਮਿਊਜ਼ਿਕ ਦੇ ਵੱਲੋਂ । ਇਸ ਧਾਰਮਿਕ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਨਛੱਤਰ ਗਿੱਲ ਨੇ ਦਿੱਤੇ ਕਈ ਹਿੱਟ ਗੀਤ
ਨਛੱਤਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਗੀਤਾਂ ਸਰੋਤਿਆਂ ਦਾ ਭਰਪੂਰ ਪਿਆਰ ਮਿਲਦਾ ਰਿਹਾ ਹੈ । ਨਛੱਤਰ ਗਿੱਲ ਦੇ ਸੈਡ ਸੌਂਗ ‘ਹਰ ਅੱਖ ਚੋਂ ਵਗਣ ਘਰਾਲਾਂ’, ‘ਸਾਡੇ ਚੰਮ ਦੀਆਂ ਜੁੱਤੀਆਂ’, ‘ਤਾਰਿਆਂ ਦੀ ਲੋਏ’,ਦਿਲ ਦਿੱਤਾ ਨਈ ਸੀ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬੀਟ ਸੌਂਗ ਵੀ ਬਹੁਤ ਜ਼ਿਆਦਾ ਮਸ਼ਹੂਰ ਹਨ ।
ਨਛੱਤਰ ਗਿੱਲ ਦੀ ਨਿੱਜੀ ਜ਼ਿੰਦਗੀ
ਨਛੱਤਰ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਬਹੁਤ ਵੱਡਾ ਦੁੱਖ ਆਪਣੇ ਪਿੰਡੇ ‘ਤੇ ਹੰਡਾਇਆ ਹੈ । ਉਨ੍ਹਾਂ ਦੀ ਪਤਨੀ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਹੋ ਗਿਆ ਸੀ । ਦਰਅਸਲ ਕੁਝ ਸਮਾਂ ਪਹਿਲਾਂ ਨਛੱਤਰ ਗਿੱਲ ਦੀ ਪਤਨੀ ਆਪਣੀ ਧੀ ਅਤੇ ਪੁੱਤਰ ਦੇ ਵਿਆਹ ਲਈ ਵਿਦੇਸ਼ ਤੋਂ ਆਪਣੇ ਜੱਦੀ ਪਿੰਡ ਆਏ ਸਨ । ਉਨ੍ਹਾਂ ਨੇ ਧੀ ਦੀ ਡੋਲੀ ਤਾਂ ਤੋਰ ਦਿੱਤੀ ਸੀ, ਪਰ ਪੁੱਤਰ ਦਾ ਵਿਆਹ ਵੇਖਣਾ ਉਨ੍ਹਾਂ ਨੂੰ ਨਸੀਬ ਨਹੀਂ ਸੀ ਹੋਇਆ । ਪੁੱਤਰ ਦੇ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ ।
- PTC PUNJABI