ਜੈਜ਼ੀ ਬੀ ਨੇ ਆਪਣੇ ਜਨਮ ਦਿਨ ‘ਤੇ ਆਪਣੇ ਫੈਨਸ ਨੂੰ ਦਿੱਤਾ ਤੋਹਫ਼ਾ, ਜੈਜ਼ੀ ਬੀ ‘ਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ’25 ਸਾਲ’ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਜੈਜ਼ੀ ਬੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ । ਜੈਜ਼ੀ ਬੀ ਦੇ ਵੱਲੋਂ ਆਪਣੇ ਜਨਮ ਦਿਨ ‘ਤੇ ਕੱਢੇ ਗਏ ਇਸ ਗੀਤ ‘ਚ ਜੈਜ਼ੀ ਬੀ ਦੇ ਨਾਲ-ਨਾਲ ਤੁਹਾਨੂੰ ਗੁਰਲੇਜ ਅਖਤਰ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ।

Reported by: PTC Punjabi Desk | Edited by: Shaminder  |  April 01st 2023 04:38 PM |  Updated: April 01st 2023 04:40 PM

ਜੈਜ਼ੀ ਬੀ ਨੇ ਆਪਣੇ ਜਨਮ ਦਿਨ ‘ਤੇ ਆਪਣੇ ਫੈਨਸ ਨੂੰ ਦਿੱਤਾ ਤੋਹਫ਼ਾ, ਜੈਜ਼ੀ ਬੀ ‘ਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ’25 ਸਾਲ’ ਰਿਲੀਜ਼

ਜੈਜ਼ੀ ਬੀ (Jazzy B) ਨੇ ਆਪਣੇ ਜਨਮਦਿਨ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਪਿਆਰਾ ਤੋਹਫਾ ਦਿੱਤਾ ਹੈ । ਉਨ੍ਹਾਂ ਦਾ ਗੀਤ ’25 ਸਾਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੈਜ਼ੀ ਬੀ ਦੇ ਨਾਲ ਨਾਲ ਗੁਰਲੇਜ ਅਖਤਰ (Gurlej Akhtar) ਦੀ ਆਵਾਜ਼ ਵੀ ਤੁਹਾਨੂੰ ਸੁਣਨ ਨੂੰ ਮਿਲੇਗੀ ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪਸ਼ੂਆਂ ਨੂੰ ਚਾਰਾ ਪਾਉਂਦੇ ਆਏ ਨਜ਼ਰ

ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡਾਕਟਰ ਜ਼ਿਊਸ ਨੇ ਅਤੇ ਗੀਤ ਦੇ ਬੋਲ ਲਿਖੇ ਜੱਸ ਬਰਾੜ ਨੇ ।ਇਹ ਗੀਤ ਜੈਜ਼ੀ ਬੀ ਦੇ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ  ਰਿਹਾ  ਹੈ । 

ਜੈਜ਼ੀ ਬੀ ਨੇ ਦਿੱਤੇ ਕਈ ਹਿੱਟ ਗੀਤ 

ਜੈਜ਼ੀ ਬੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਮਿੱਤਰਾਂ ਦੇ ਬੂਟ’, ‘ਨਾਗ ਸਾਂਭ ਲੈ ਜ਼ੁਲਫਾਂ ਦੇ’, ‘ਦਿਲ ਲੁੱਟਿਆ’, ‘ਸੂਰਮਾ’, ‘ਆਇਆ ਮੈਂ ਗੱਡੀ ਮੋੜ ਕੇ’, ‘ਰੈਂਬੋ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਜੈਜ਼ੀ ਬੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

ਜੈਜ਼ੀ ਬੀ ਫ਼ਿਲਮਾਂ ‘ਚ ਵੀ ਆ ਚੁੱਕੇ ਨਜ਼ਰ 

ਜੈਜ਼ੀ ਬੀ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਹਾਲ ਹੀ ‘ਚ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਸਨੋਮੈਨ’ ਚੀ ਕੰਮ ਕਰ ਚੁੱਕੇ ਹਨ । ਜਿਸ ‘ਚ ਉਨ੍ਹਾਂ ਨੇ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network