ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਚੰਡੀਗੜ੍ਹ ਦੀ ਪੱਤਝੜ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ । ਜੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Written by  Shaminder   |  March 28th 2023 10:54 AM  |  Updated: March 28th 2023 10:54 AM

ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਚੰਡੀਗੜ੍ਹ ਦੀ ਪੱਤਝੜ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਬੱਬੂ ਮਾਨ (Babbu Maan) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ਉਨ੍ਹਾਂ ਨੇ ‘ਚੰਡੀਗੜ੍ਹ ਦੀ ਪੱਤਝੜ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਹੈ । ਇਹ ਇੱਕ ਸੈਡ ਸੌਂਗ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਬੱਬੂ ਮਾਨ ਨੇ ਹੀ ਦਿੱਤਾ ਹੈ ।

ਹੋਰ ਪੜ੍ਹੋ : ਕਰਣ ਔਜਲਾ ਨੇ ਲੰਮੀ ਚੌੜੀ ਪੋਸਟ ਪਾ ਕੇ ਜਤਾਈ ਨਰਾਜ਼ਗੀ, ਜਾਣੋ ਕਿਸ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਇਹ ਐਲਬਮ ‘ਅੜਬ ਪੰਜਾਬੀ’ ਦਾ ਗੀਤ ਹੈ । ਇਸ ਗੀਤ ‘ਚ ਬੱਬੂ ਮਾਨ ਨੇ ਆਪਣੇ ਕਾਲਜ ਦੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ । ਜਦੋਂ ਉਹ ਕਾਲਜ ‘ਚ ਪੜ੍ਹਦੇ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਮਸਤੀ ਵੀ ਕਰਦੇ ਸੀ । 

ਬੱਬੂ ਮਾਨ ਨੇ ਦਿੱਤੇ ਕਈ ਹਿੱਟ ਗੀਤ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ ‘ਚ ‘ਪਿੰਡ ਪਹਿਰਾ ਲੱਗਦਾ’, ‘ਸਾਉਣ ਦੀ ਝੜੀ’, ‘ਤੂੰ ਰੋ ਕੇ ਰਾਤ ਗੁਜ਼ਾਰ ਲਈ’ , ‘ਸੱਜਣ ਰੁਮਾਲ ਦੇ ਗਿਆ’, ‘ਤੁਪਕਾ ਤੁਪਕਾ’ ਸਣੇ ਕਈ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਅਤੇ ਕਿਸਾਨਾਂ ਦੇ ਦੁਖਾਂਤ ਨੂੰ ਵੀ ਆਪਣੇ ਗੀਤਾਂ ‘ਚ ਬਿਆਨ ਕੀਤਾ ਹੈ । 

ਫ਼ਿਲਮਾਂ ‘ਚ ਵੀ ਕਰ ਚੁੱਕੇ ਅਦਾਕਾਰੀ 

ਬੱਬੂ ਮਾਨ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਉਨ੍ਹਾਂ ਨੇ ਹੁਣ ਤੱਕ ‘ਹਸ਼ਰ’, ‘ਹਵਾਏਂ’, ‘ਬਾਜ਼’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network