ਫ਼ਿਲਮ ‘Godday Godday Chaa’ ਦਾ ਨਵਾਂ ਗੀਤ ‘Nazaare’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਤੇ ਤਾਨੀਆ ਦੀ ਨਵੀਂ ਫ਼ਿਲਮ 'ਗੋਡੇ-ਗੋਡੇ ਚਾਅ' ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ 'ਨਜ਼ਾਰੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Written by  Pushp Raj   |  May 17th 2023 12:34 PM  |  Updated: May 17th 2023 12:36 PM

ਫ਼ਿਲਮ ‘Godday Godday Chaa’ ਦਾ ਨਵਾਂ ਗੀਤ ‘Nazaare’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

Song 'Nazaare' Out Now: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਸਟਾਰਰ ਫ਼ਿਲਮ 'ਗੋਡੇ ਗੋਡੇ ਚਾਅ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ 'ਨਜ਼ਾਰੇ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੇ ਦਰਸ਼ਕਾਂ ਦੇ ਮਨਾਂ ਵਿੱਚ ਫ਼ਿਲਮ ਨੂੰ ਵੇਖਣ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਗੋਡੇ ਗੋਡੇ ਚਾਅ'  ਵਿੱਚ ਸੋਨਮ ਬਾਜਵਾ,  ਨਿਰਮਲ ਰਿਸ਼ੀ ਤੇ ਤਾਨੀਆ ਦੀ ਜੋੜੀ ਆਪਣੇ ਪਿਆਰ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਨਜ਼ਰ ਆਵੇਗੀ।  ਪੰਜਾਬ ਵਿੱਚ ਵਿਆਹ ਕਿਸੇ ਮੌਜ-ਮਸਤੀ ਅਤੇ ਰੌਣਕ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹਨ ਅਤੇ ਫਿਲਮ ‘ਗੋਡੇ ਗੋਡੇ ਚਾਅ’ ਦੇ ਰਿਲੀਜ਼ ਹੋਏ ਗੀਤ ਇਸ ਨੂੰ ਸਹੀ ਸਾਬਤ ਕਰ ਰਹੇ ਹਨ। ‘ਸਖੀਏ ਸਹੇਲੀਏ’, ‘ਅਲ੍ਹੜਾਾਂ ਦੇ’ ਵਰਗੇ ਰਿਲੀਜ਼ ਹੋਏ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਨ੍ਹਾਂ ਟਰੈਕਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਫ਼ਿਲਮ ਦੇ ਨਿਰਮਾਤਾਵਾਂ ਨੇ ਹੁਣ ਫਿਲਮ ਦਾ ਤੀਜਾ ਟ੍ਰੈਕ ‘ਨਜ਼ਾਰੇ’ ਰਿਲੀਜ਼ ਕੀਤਾ ਹੈ ਜੋ ਕਿ ਇੱਕ ਪ੍ਰੋਪਰ ਡਾਂਸ ਟਰੈਕ ਹੈ।

ਜੇਕਰ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਨਜ਼ਾਰੇ' ਬਾਰੇ ਗੱਲ ਕਰੀਏ ਤਾਂ ਤਾਂ ਇਹ ਬਾਰਾਤਦੇ ਪਿਛੋਕੜ ਵਿੱਚ ਬਣਾਇਆ ਗਿਆ ਹੈ ਤੇ ਪੰਜਾਬੀ ਮਰਦਾਂ ਵੱਲੋਂ ਵਿਆਹ ਸਮੇਂ ਮਸਤੀ ਕਰਨ ਦਾ ਅੰਦਾਜ਼ ਤੇ ਵਿਆਹ ਮੌਕੇ ਮਨ ਪਰਚਾਵੇ  ਨੂੰ ਇਸ ‘ਚ ਦਿਖਾਇਆ ਗਿਆ ਹੈ। ਇਹ ਗੀਤ ਤੁਹਾਨੂੰ ਪੁਰਾਣੇ ਸਮੇਂ ਦੇ ਸੁਹਜ ਦੇ ਦਿਨਾਂ ਵਿੱਚ ਲੈ ਜਾਂਦਾ ਹੈ ਜਦੋਂ ਪੰਜਾਬੀ ਵਿਆਹਾਂ ਦਾ ਆਨੰਦ ਪੁਰਸ਼ਾਂ ਵਲੋਂ ਹਵਾਈ ਫਾਇਰ ਕੀਤੇ ਜਾਂਦੇ, ਅਜੀਬ ਡਾਂਸ ਸਟੈਪਸ ਤੇ ਵਿਆਹਾਂ ‘ਚ ਖੂਬ ਨੋਟ ਉੱਡਾਏ ਜਾਂਦੇ ਸੀ ਅਤੇ ਇਹ ਸਭ ਉਦੋਂ ਔਰਤਾਂ ਖਿੜਕੀਆਂ ਚੋਂ ਦੇਖਦੀਆਂ ਸਨ।

ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ  ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ। ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਐਨ ਵੀ  ਨੇ ਦਿੱਤਾ ਹੈ। ਫ਼ਿਲਮ ‘Godday Godday Chaa’ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੱਜ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।

ਹੋਰ ਪੜ੍ਹੋ: ਮੰਗਣੀ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਈ ਪਰੀਣੀਤੀ ਚੋਪੜਾ, ਪੋਸਟ ਸਾਂਝੀ ਕਰ ਅਦਾਕਾਰਾ ਨੇ ਦੱਸੀ ਦਿਲ ਦੀ ਗੱਲ

 ਇਹ ਫ਼ਿਲਮ ਪਿਛੋਕੜ ਪੰਜਾਬ ਦੀ ਝਲਕ ਪੇਸ਼ ਕਰਦੀ ਹੈ ਤੇ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚਲਿਤ ਸਮਾਜ ਦੀਆਂ ਪਿਤਰੀ-ਪ੍ਰਧਾਨ ਰੀਤਾਂ ਨੂੰ ਚੁਣੌਤੀ ਦਿੰਦੀਆਂ ਹਨ। ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋ ਰਹੀ ਹੈ ਤੇ ਦਰਸ਼ਕ ਇਸ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network