ਗਾਇਕਾ ਪਰਵੀਨ ਭਾਰਟਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਰਿਪੀਟ ਗੇੜੀ’ ਦਰਸ਼ਕਾਂ ਨੂੰ ਆ ਰਿਹਾ ਪਸੰਦ

ਪਰਵੀਨ ਭਾਰਟਾ ਅਜਿਹੀ ਗਾਇਕਾ ਹਨ, ਜਿਨ੍ਹਾਂ ਨੇ ਆਪਣੇ ਚਾਚਾ ਜੀ ਦੇ ਵਿਰੋਧ ਦੇ ਬਾਵਜੂਦ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਗਾਇਕੀ ਪ੍ਰਤੀ ਆਪਣੇ ਪਿਆਰ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ।

Reported by: PTC Punjabi Desk | Edited by: Shaminder  |  March 20th 2023 05:24 PM |  Updated: March 20th 2023 05:27 PM

ਗਾਇਕਾ ਪਰਵੀਨ ਭਾਰਟਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਰਿਪੀਟ ਗੇੜੀ’ ਦਰਸ਼ਕਾਂ ਨੂੰ ਆ ਰਿਹਾ ਪਸੰਦ

ਗਾਇਕਾ ਪਰਵੀਨ ਭਾਰਟਾ (Parveen Bharta)ਦੀ ਆਵਾਜ਼ ‘ਚ ਨਵਾਂ ਗੀਤ ‘ਰਿਪੀਟ ਗੇੜੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਲਵਲੀ ਬਾਗੜੀਆਂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ  । ਇਸ ਗੀਤ ‘ਚ ਇੱਕ ਮੁੰਡੇ ਕੁੜੀ ਦੇ ਪਿਆਰ ਨੂੰ ਬਿਆਨ ਕੀਤਾ ਗਿਆ ਹੈ ।

ਹੋਰ ਪੜ੍ਹੋ :  ਮਨਕਿਰਤ ਔਲਖ ਨੇ ਪੁੱਤਰ ਦਾ ਸਾਂਝਾ ਕੀਤਾ ਕਿਊਟ ਵੀਡੀਓ, ਦਾਦਾ ਦਾਦੀ ਨਾਲ ਖੇਡਦਾ ਆਇਆ ਨਜ਼ਰ

ਜੋ ਇੱਕ ਦੂਜੇ ਨੂੰ ਪਿਆਰ ਤਾਂ ਕਰਦੇ ਹਨ, ਪਰ ਦੋਵੇਂ ਇੱਕ ਦੂਜੇ ਨੂੰ ਇਜ਼ਹਾਰ ਨਹੀਂ ਕਰ ਪਾਉਂਦੇ ਹਨ। ਆਖਿਰਕਾਰ ਦੋਵੇਂ ਜਣੇ   ਇੱਕ ਦੂਜੇ ਦੇ ਨਾਲ ਪਿਆਰ ਦਾ ਇਜ਼ਹਾਰ ਕਰਨ ‘ਚ ਕਾਮਯਾਬ ਰਹਿੰਦੇ ਹਨ ।

ਪਰਵੀਨ ਭਾਰਟਾ ਨੇ ਇਸ ਤੋਂ ਪਹਿਲਾਂ ਵੀ ਦਿੱਤੇ ਕਈ ਹਿੱਟ ਗੀਤ 

 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਵੀਨ ਭਾਰਟਾ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਉਸ ਨੇ  ਦਿਨ ਤਾਂ ਪੁਰਾਣੇ, ਸਾਉਣ ਦਾ ਮਹੀਨਾ, ਲਾਕੇਟ, ਜ਼ਰੂਰ ਆਊਂਗਾ, ਛੁੱਟੀਆਂ, ਲਵ ਚੱਲਦਾ ਸਣੇ ਕਈ ਗੀਤ ਹਨ । ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਜਿਸ ਤੋਂ ਬਾਅਦ ਗਾਇਕਾ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਨੇ । 

ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ 

ਪਰਵੀਨ ਭਾਰਟਾ ਨੂੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ। ਉਨ੍ਹਾਂ ਨੇ ਸ਼ਰਨ ਦੇ ਨਾਲ ਵਿਆਹ ਕਰਵਾਇਆ ਹੈ । ਸ਼ਰਨ ਅਤੇ ਪਰਵੀਨ ਭਾਰਟਾ ਦੇ ਦੋ ਬੱਚੇ ਹਨ । ਜਿਨ੍ਹਾਂ ਦੇ ਨਾਲ ਗਾਇਕਾ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network