ਨਾਈਜੀਰੀਅਨ ਰੈਪਰ ਟੀਓਨ ਵੇਨ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ, ਗੀਤ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਆਏ ਨਜ਼ਰ
ਨਾਈਜੀਰੀਅਨ ਰੈਪਰ ਟੀਓਨ (Tion Wayne) ਵੇਨ ਜੋ ਕਿ ਬੀਤੇ ਦਿਨੀਂ ਪਿੰਡ ਮੂਸਾ ‘ਚ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਨਾ ਸਿਰਫ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ, ਬਲਕਿ ਉਹ ਸਿੱਧੂ ਮੂਸੇਵਾਲਾ ਦੀ ਸਮਾਧ ਅਤੇ ਬੁੱਤ ਨੂੰ ਵੇਖਣ ਵੀ ਗਏ । ਇਸ ਤੋਂ ਇਲਾਵਾ ਪਿੰਡ ਜਵਾਹਰਕੇ ਵਿਖੇ ਵੀ ਗਏ । ਜਿੱਥੇ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ।
ਹੋਰ ਪੜ੍ਹੋ : ਮਾਂ ਨੂੰ ਯਾਦ ਕਰ ਭਾਵੁਕ ਹੋਈ ਜਸਵਿੰਦਰ ਬਰਾੜ, ਤਸਵੀਰ ਕੀਤੀ ਸਾਂਝੀ
ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ
ਹੁਣ ਟੀਓਨ ਵੇਨ ਨੇ ਉਹ ਗੀਤ ਵੀ ਰਿਲੀਜ਼ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਕੋਠੀ ਅਤੇ ਖੇਤਾਂ ਦੇ ਵਿੱਚ ਸ਼ੂਟ ਕੀਤਾ ਗਿਆ ਹੈ ਅਤੇ ਗੀਤ ‘ਚ ਸਿੱਧੂ ਮੂਸੇਵਾਲਾ ਦੇ ਦ੍ਰਿਸ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਇਸ ਗੀਤ ‘ਚ ਨਜ਼ਰ ਆ ਰਹੇ ਹਨ । ਟੀਓਨ ਵੈਨ ਨੇ ਇਸ ਗੀਤ ਦੇ ਕੁਝ ਦ੍ਰਿਸ਼ਾਂ ਨੂੰ ਪਿੰਡ ਮੂਸਾ ‘ਚ ਹੀ ਸ਼ੂਟ ਕੀਤਾ ਹੈ ਅਤੇ ਸ਼ੂਟ ਤੋਂ ਕੁਝ ਘੰਟੇ ਬਾਅਦ ਹੀ ਇਸ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ ਹੈ ।
ਪਿੰਡ ਜਵਾਹਰਕੇ ‘ਚ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ‘ਚ ਉਦੋਂ ਕਰ ਦਿੱਤਾ ਗਿਆ ਸੀ ।ਜਦੋਂ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ । ਪਰ ਰਸਤੇ ‘ਚ ਪਹਿਲਾਂ ਤੋਂ ਹੀ ਘਾਤ ਲਗਾਈ ਬੈਠੇ ਕੁਝ ਹਥਿਆਰਬੰਦ ਲੋਕਾਂ ਨੇ ਗਾਇਕ ਨੂੰ ਘੇਰਾ ਪਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।
- PTC PUNJABI