ਨਿਮਰਤ ਖਹਿਰਾ ਲੈ ਕੇ ਆ ਰਹੇ ਨਵੀਂ ਐਲਬਮ ‘ਮਾਣਮੱਤੀ’, ਪ੍ਰਸਿੱਧ ਗੀਤਕਾਰ ਹਰਮਨਜੀਤ ਨੇ ਲਿਖੇ ਹਨ ਗੀਤ

ਨਿਮਰਤ ਖਹਿਰਾ ਜਲਦ ਹੀ ਆਪਣੀ ਨਵੀਂ ਐਲਬਮ ‘ਮਾਣਮੱਤੀ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਜਿਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ‘ਐਲਬਮ ਮਾਣਮੱਤੀ, ਨਿਮਰਤ ਖਹਿਰਾ, ਹਰਮਨਜੀਤ, ਬਲਜੀਤ ਸਿੰਘ ਦਿਓ’।

Written by  Shaminder   |  August 11th 2023 10:32 AM  |  Updated: August 11th 2023 10:32 AM

ਨਿਮਰਤ ਖਹਿਰਾ ਲੈ ਕੇ ਆ ਰਹੇ ਨਵੀਂ ਐਲਬਮ ‘ਮਾਣਮੱਤੀ’, ਪ੍ਰਸਿੱਧ ਗੀਤਕਾਰ ਹਰਮਨਜੀਤ ਨੇ ਲਿਖੇ ਹਨ ਗੀਤ

ਨਿਮਰਤ ਖਹਿਰਾ (Nimrat Khaira) ਜਲਦ ਹੀ ਆਪਣੀ ਨਵੀਂ ਐਲਬਮ ‘ਮਾਣਮੱਤੀ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਜਿਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ‘ਐਲਬਮ ਮਾਣਮੱਤੀ, ਨਿਮਰਤ ਖਹਿਰਾ, ਹਰਮਨਜੀਤ, ਬਲਜੀਤ ਸਿੰਘ ਦਿਓ’। ਇਸ ਤੋਂ ਇਲਾਵਾ ਨਿਮਰਤ ਖਹਿਰਾ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।

ਹੋਰ ਪੜ੍ਹੋ : ਰਾਜਵੀਰ ਜਵੰਦਾ ਨੂੰ ਇਸ ਚੀਜ਼ ਦਾ ਹੈ ਵੈਲ, ਗਾਇਕ ਨੇ ਮਜ਼ੇਦਾਰ ਵੀਡੀਓ ਕੀਤਾ ਸਾਂਝਾ

ਇਸ ਤੋਂ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਹਰਮਨਜੀਤ ਦੇ ਵੱਲੋਂ ਇਸ ਐਲਬਮ ਦੇ ਗੀਤ ਲਿਖੇ ਗਏ ਹਨ ਅਤੇ ਬਲਜੀਤ ਸਿੰਘ ਦਿਓਲ ਦੋਵਾਂ ਦੇ ਗੀਤਾਂ ਦੇ ਵੀਡੀਓ ਦੀ ਡਾਇਰੈਕਸ਼ਨ ਕਰਨਗੇ । ਸੋਸ਼ਲ ਮੀਡੀਆ ‘ਤੇ ਗਾਇਕਾ ਨੇ ਜਿਉਂ ਹੀ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੀ ਖੂਬ ਰਿਐਕਸ਼ਨ ਆਏ । 

ਨਿਮਰਤ ਖਹਿਰਾ ਨੇ ਦਿੱਤੇ ਕਈ ਹਿੱਟ ਗੀਤ

ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਰਾਣੀਹਾਰ, ਬੱਦਲਾਂ ਦੇ ਕਾਲਜੇ, ਸਿਰਾ ਈ ਹੋਊ, ਐੱਸ ਪੀ ਦੇ ਰੈਂਕ ਵਰਗੀ, ਟਾਈਮ ਚੱਕਦਾ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੇ ਆਪਣੀ ਗਾਇਕਾ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਫ਼ਿਲਮ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸੌਂਕਣ ਸੌਂਕਣੇ ਫ਼ਿਲਮ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network