ਫ਼ਿਲਮ ‘ਚੇਤਾ ਸਿੰਘ’ ਦਾ ਨਵਾਂ ਗੀਤ ‘ਪਾਲਕੀ ਸਾਹਿਬ’ ਨਛੱਤਰ ਗਿੱਲ ਦੀ ਆਵਾਜ਼ ‘ਚ ਰਿਲੀਜ਼
ਨਛੱਤਰ ਗਿੱਲ (Nachhatar Gill) ਦੀ ਆਵਾਜ਼ ‘ਚ ਨਵਾਂ ਗੀਤ ‘ਪਾਲਕੀ ਸਾਹਿਬ’ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ‘ਚੇਤਾ ਸਿੰਘ’ ‘ਚ ਇਹ ਧਾਰਮਿਕ ਗੀਤ ਸੁਣਨ ਨੂੰ ਮਿਲੇਗਾ । ਗੀਤ ਦੇ ਬੋਲ ਰਾਣਾ ਜੇਠੂਵਾਲ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਾਗਾ ਮਿਊਜ਼ਿਕ ਦੇ ਵੱਲੋਂ । ਪ੍ਰਮਾਤਮਾ ਦੀ ਭਗਤੀ ਦੇ ਰੰਗ ‘ਚ ਰੰਗੇ ਇਸ ਗੀਤ ‘ਚ ਪ੍ਰਮਾਤਮਾ ਦੀ ਭਗਤੀ ਦੇ ਨਾਲ ਮਿਲਣ ਵਾਲੇ ਸੁੱਖਾਂ ਦਾ ਜ਼ਿਕਰ ਕੀਤਾ ਗਿਆ ਹੈ ।
ਹੋਰ ਪੜ੍ਹੋ : ਸੰਸਦ ਭਵਨ ‘ਚ ਦਿਖਾਈ ਜਾਵੇਗੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ‘ਗਦਰ-2’ ਦੀ ਸਪੈਸ਼ਲ ਸਕ੍ਰੀਨਿੰਗ
ਕਿਉਂਕਿ ਜਦੋਂ ਅਸੀਂ ਉਸ ਪ੍ਰਮਾਤਮਾ ਦੀ ਭਗਤੀ ‘ਚ ਲੀਨ ਹੁੰਦੇ ਹਾਂ ਤਾਂ ਸਾਨੂੰ ਅਲੌਕਿਕ ਸੁੱਖ ਤਾਂ ਮਿਲਦੇ ਹੀ ਹਨ ਉੱਥੇ ਹੀ ਭੌਤਿਕ ਸੁੱਖਾਂ ਦੀ ਵੀ ਪ੍ਰਮਾਤਮਾ ਕੋਈ ਕਮੀ ਨਹੀਂ ਰਹਿਣ ਦਿੰਦਾ ।
ਫ਼ਿਲਮ ‘ਚੇਤਾ ਸਿੰਘ’ ਦਾ ਟ੍ਰੇਲਰ ਹੋ ਚੁੱਕਿਆ ਹੈ ਰਿਲੀਜ਼
ਪ੍ਰਿੰਸ ਕੰਵਲਜੀਤ ਸਿੰਘ ਦੀ ਫ਼ਿਲਮ ‘ਚੇਤਾ ਸਿੰਘ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੀ ਕਹਾਣੀ ‘ਚੇਤਾ ਸਿੰਘ’ ਯਾਨੀ ਕਿ ਪ੍ਰਿੰਸ ਕੰਵਲਜੀਤ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਹੋਈ ਜ਼ਿਆਦਤੀ ਦਾ ਬਦਲਾ ਲੈਂਦਾ ਹੈ ।
ਬਦਲੇ ਦੀ ਭਾਵਨਾ ਨੂੰ ਦਰਸਾਉਂਦੀ ਇਸ ਫ਼ਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ।ਇਹ ਫ਼ਿਲਮ ਇੱਕ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ‘ਚ ਪ੍ਰਿੰਸ ਕੰਵਲਜੀਤ ਤੋਂ ਇਲਾਵਾ ਜਪਜੀ ਖਹਿਰਾ ਵੀ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ ।
- PTC PUNJABI