ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਐਲਬਮ 'Global warming' ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਲੰਮੇਂ ਸਮੇਂ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਅੰਮ੍ਰਿਤ ਮਾਨ ਆਪਣੀ ਨਵੀਂ ਐਲਬਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗਾਇਕ ਨੇ ਆਪਣੀ ਇਸ ਐਲਬਮ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ।

Written by  Pushp Raj   |  July 21st 2023 10:15 AM  |  Updated: July 21st 2023 10:05 AM

ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਐਲਬਮ 'Global warming' ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

Amrit Maan new album 'Global warming': ਅਮ੍ਰਿੰਤ ਮਾਨ  (Amrit Maan )ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਹ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਅੰਮ੍ਰਿਤ ਮਾਨ ਆਪਣੀ ਨਵੀਂ ਐਲਬਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗਾਇਕ ਨੇ ਆਪਣੀ ਇਸ ਐਲਬਮ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ। 

ਹਾਲ ਹੀ ਵਿੱਚ ਅਮ੍ਰਿੰਤ ਮਾਨ ਨੇ ਆਪਣੀ ਨਵੀਂ ਈਪੀ ਐਲਬਮ (Global warming) ਦਾ ਐਲਾਨ ਕੀਤਾ ਹੈ। ਇਸ ਐਲਬਮ ਦਾ ਨਾਮ ਹੈ 'ਗਲੋਬਲ ਵਾਰਨਿੰਗ'। ਦੱਸ ਦਈਏ ਕਿ ਅੰਮ੍ਰਿਤ ਮਾਨ ਵੱਲੋਂ ਐਲਬਮ ਦੇ ਗਾਣੇ 31 ਜੁਲਾਈ ਨੂੰ ਰਿਲੀਜ਼ ਕੀਤੇ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਈਪੀ ਦੀ ਟਰੈਕ ਲਿਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ । ਇਸ ਐਲਬਮ ਦੇ 'ਚ  ਜਰਨੀ, ਪ੍ਰੋਸੈਸ, ਆਲ ਅਬਾਊਟ ਮੀ, ਨੋਨ ਫੇਸ, ਹੌਬੀਜ਼ ਆਦਿ ਗੀਤ ਸ਼ਾਮਿਲ ਹਨ। 

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ  ਹਨ। ਉਨ੍ਹਾਂ  ਦੇ ਗੀਤਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਅੰਮ੍ਰਿਤ ਮਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਕਾਫੀ ਵਿਵਾਦਾਂ 'ਚ ਰਹੇ ਹਨ।

 ਹੋਰ ਪੜ੍ਹੋ: ਸਮਾਂਥਾ ਰੁਥ ਪ੍ਰਭੂ ਨੇ ਆਪਣੇ ਕਰੀਅਰ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ, ਜਾਣੋ ਕੀ ਹੈ ਵਜ੍ਹਾ

 ਬੀਤੇ ਦਿਨੀਂ  ਗਾਇਕ 'ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਵਿਆਹ ਦੇ ਫੰਕਸ਼ਨ ਤੋਂ ਬੈਕ ਆਊਟ ਕਰ ਲਿਆ ਸੀ ਅਤੇ ਵਿਆਹ ਵਾਲੇ ਘਰ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਸੀ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਪਿਤਾ ਵੀ ਹਾਲ ਹੀ 'ਚ ਸੁਰਖੀਆਂ 'ਚ ਰਹੇ ਸੀ। ਉਨ੍ਹਾਂ 'ਤੇ ਨਕਲੀ ਐਸਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਕਰਨ ਦਾ ਦੋਸ਼ ਲੱਗਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network