ਪੰਜਾਬੀ ਗਾਇਕ ਆਸ਼ੀਸ਼ ਸਹਿਗਲ ਦਾ ਨਵਾਂ ਰਿਲੀਜ਼ ਗੀਤ ‘ਨਾਰਾਜ਼ਗੀ’ ਹੋਇਆ ਰਿਲੀਜ਼, ਲੋਕਾਂ ਨੂੰ ਆ ਰਿਹਾ ਪਸੰਦ

ਪੰਜਾਬੀ ਮਿਊਜ਼ਿਕ ਇੰਡਸਟਰੀ ਭਾਰਤੀ ਸੰਗੀਤ ਖੇਤਰ 'ਚ ਦੂਜੀ ਸਭ ਤੋਂ ਵੱਡਾ ਸੰਗੀਤ ਇੰਡਸਟਰੀ ਹੈ। ਜਿਹੜਾ ਨਸ਼ਾ ਗੀਤ ਨਾਲ ਫੇਮ ਹਾਸਿਲ ਕਰਨ ਵਾਲੇ ਗਾਇਕ ਆਸ਼ੀਸ਼ ਸਹਿਗਲ ਦਾ ਨਵਾਂ ਗੀਤ ਨਾਰਾਜ਼ਗੀ ਹਾਲ ਹੀ 'ਚ ਰਿਲੀਜ਼ ਹੋਇਆ ਹੈ ਤੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  May 19th 2023 11:50 AM  |  Updated: May 19th 2023 11:50 AM

ਪੰਜਾਬੀ ਗਾਇਕ ਆਸ਼ੀਸ਼ ਸਹਿਗਲ ਦਾ ਨਵਾਂ ਰਿਲੀਜ਼ ਗੀਤ ‘ਨਾਰਾਜ਼ਗੀ’ ਹੋਇਆ ਰਿਲੀਜ਼, ਲੋਕਾਂ ਨੂੰ ਆ ਰਿਹਾ ਪਸੰਦ

Ashish Sehgal's new song 'Narazgi' : ਮਸ਼ਹੂਰ ਪੰਜਾਬੀ ਗਾਇਕ ਆਸ਼ੀਸ਼ ਸਹਿਗਲ ਨੇ ਗੀਤ ਜਿਹੜਾ ਨਸ਼ਾ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਇਸ ਗੀਤ ਰਾਹੀਂ ਉਨ੍ਹਾਂ ਨੂੰ ਖੂਬ ਪ੍ਰਸਿੱਧੀ ਵੀ ਮਿਲੀ। ਹੁਣ ਆਸ਼ੀਸ਼ ਆਪਣੇ ਨਵੇਂ ਗੀਤ ‘ਨਰਾਜ਼ਗੀ’ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।

ਆਸ਼ੀਸ਼ ਸਹਿਗਲ ਦੇ ਇਸ ਨਵੇਂ ਗੀਤ ਨਾਰਾਜ਼ਗੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਗੀਤ ਹੈ। ਇਹ ਗੀਤ ਫੇਮਸ ਬਾਲੀਵੁੱਡ ਗਾਇਕਾ ਹਰਜੋਤ ਕੌਰ ਦੇ ਨਾਲ ਆਸ਼ੀਸ਼ ਸਹਿਗਲ ਦੀ ਸੁਰੀਲੀ ਆਵਾਜ਼ ਵਿੱਚਹੈ, ਜਿਸ ਨੇ ਫਿਲਮ ”ਐਕਸ਼ਨ ਹੀਰੋ” ਦੇ ਪ੍ਰਸਿੱਧ ਗੀਤ ”ਜੇਹੜਾ ਨਸ਼ਾ” ਨਾਲ ਧੂਮ ਮਚਾਈ ਹੈ। ਇਸ ਗੀਤ ਦਾ ਨਿਰਦੇਸ਼ਨ ਕੁੰਵਰ ਰਾਜ ਸਿੰਘ ਅਤੇ ਸੁਬੇਗ ਸਿੰਘ ਭੋਗਲ ਨੇ ਕੀਤਾ ਹੈ। 

ਆਸ਼ੀਸ਼ ਸਹਿਗਲ ਨੇ “ਨਰਾਜ਼ਗੀ” ਵਿੱਚ ਫੀਚਰ ਦੇ ਨਾਲ ਇਸ ਨੂੰ ਗਾਇਆ ਤੇ ਮਿਊਜ਼ਿਕ ਕੰਪੋਜ਼ਰ ਦਾ ਕੰਮ ਵੀ ਕੀਤਾ ਹੈ। “ਨਰਾਜ਼ਗੀ” ਦੇ ਬੋਲ ਕੇ ਰਿਕ ਨੇ ਦਿੱਤੇ ਹਨ। ਜਿਸ ਬਾਰੇ ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਪਿਆਰ ਦਾ ਜਾਦੂ ਕਰਨ ਵਾਲੀਆਂ ਭਾਵਨਾਵਾਂ ਦੇ ਸਟੈਕ ਨੂੰ ਤਿਆਰ ਕੀਤਾ ਗਿਆ ਹੈ।

ਆਸ਼ੀਸ਼ ਨੇ ਕਿਹਾ, ‘ਨਰਾਜ਼ਗੀ’ ਨਾਂ ਮਹਿਜ਼ ਸੰਗੀਤ ਪ੍ਰੇਮੀਆਂ ਲਈ ਇੱਕ ਵਿਜ਼ੂਅਲ ਟ੍ਰੀਟ ਹੈ, ਬਲਕਿ ਸੱਚਮੁੱਚ ਪਿਆਰ ਵਿੱਚ ਜੋੜੇ ਵੀ ਨਿਸ਼ਚਤ ਤੌਰ ‘ਤੇ ਉਸ ਕਹਾਣੀ ਨਾਲ ਜੁੜਨਗੇ।  ਜਿਸ ਨੂੰ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਲਈ ਇਹ ਗੀਤ ਮੇਰੇ ਪਸੰਦੀਦਾ ਗੀਤਾਂ ਚੋਂ ਇੱਕ ਹੈ, ਇਹ ਇੱਕ ਭਾਵਨਾ ਹੈ ਅਤੇ ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਇਸ ਨਾਲ ਕਨੈਕਟ ਕਰਨਗੇ।

ਹੋਰ ਪੜ੍ਹੋ: The Kerala Story: ਪੱਛਮੀ ਬੰਗਾਲ ‘ਚ ਰਿਲੀਜ਼ ਹੋਵੇਗੀ ‘ਦਿ ਕੇਰਲਾ ਸਟੋਰੀ, ਸੁਪਰੀਮ ਕੋਰਟ ਨੇ ਹਟਾਈ ਫ਼ਿਮਲ 'ਤੇ ਲੱਗੀ ਪਾਬੰਦੀ

ਆਸ਼ੀਸ਼ ਸਹਿਗਲ ਦਾ ਸੰਗੀਤ ਵਿੱਚ ਮਜ਼ਬੂਤ ਪਿਛੋਕੜ ਹੈ। ਏਆਰ ਰਹਿਮਾਨ ਵਲੋਂ ਸਥਾਪਿਤ ਕੇ.ਐਮ. ਸੰਗੀਤ ਕੰਜ਼ਰਵੇਟਰੀ ਅਤੇ ਡਾ. ਐਡਮ ਗ੍ਰੀਗ ਦੇ ਮਾਰਗਦਰਸ਼ਨ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਸਿੰਗਰ ਨੇ ਸ਼ੁਰੂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ Dabangg 3, Daddy, Nanu ki Jaanu ਤੇ Pagalpanti ‘ਚ ਸੰਗੀਤ ਸਹਾਇਕ ਵਜੋਂ ਸਾਜਿਦ-ਵਾਜਿਦ ਤੇ ਹੋਰ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network