ਪੰਜਾਬੀ ਗਾਇਕ ਜੌਰਡਨ ਸੰਧੂ ਨੇ ਆਪਣੀ ਨਵੀਂ EP 'Never Before' ਦਾ ਕੀਤਾ ਐਲਾਨ, ਜਾਣੋ ਕਦ ਹੋਵੇਗੀ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਜੌਰਡਨ ਸੰਧੂ ਜਲਦ ਹੀ ਆਪਣੇ ਫੈਨਜ਼ ਲਈ ਕੁਝ ਨਵਾ ਤੇ ਖ਼ਾਸ ਲੈ ਕੇ ਆ ਰਹੇ ਹਨ। ਜੌਰਡਨ ਸੰਧੂ ਨੇ ਹਾਲ ਹੀ 'ਚ ਆਪਣੀ ਨਵੀਂ ਈਪੀ 'ਨੈਵਰ ਬਿਫੋਰ' ( EP Never Before) ਦਾ ਐਲਾਨ ਕੀਤਾ ਹੈ।

Written by  Pushp Raj   |  April 21st 2023 06:08 PM  |  Updated: April 21st 2023 06:09 PM

ਪੰਜਾਬੀ ਗਾਇਕ ਜੌਰਡਨ ਸੰਧੂ ਨੇ ਆਪਣੀ ਨਵੀਂ EP 'Never Before' ਦਾ ਕੀਤਾ ਐਲਾਨ, ਜਾਣੋ ਕਦ ਹੋਵੇਗੀ ਰਿਲੀਜ਼

Jordan Sandhu announces his new EP 'Never Before': ਪੰਜਾਬ ਦੇ ਮਸ਼ਹੂਰ ਗਾਇਕ ਜੌਰਡਨ ਸੰਧੂ ਨੇ ਤੀਜੇ ਵੀਕ, ਜੱਟੀਏ ਨੀ, ਦੋ ਵਾਰੀ ਜੱਟ, ਵਰਗੇ ਗੀਤਾਂ ਨਾਲ ਫੈਨਸ ਦਾ ਦਿਲ ਜਿੱਤਿਆ ਹੈ। ਹੁਣ ਗਾਇਕ ਆਪਣੇ ਨਵੇਂ ਈਪੀ ਨਾਲ ਜਲਦ ਹੀ ਫੈਨਜ਼ ਦਾ ਮਨੋਰੰਜਨ ਕਰਨ ਲਈ ਵਾਪਸ ਆ ਰਹੇ ਹਨ। ਜੌਰਡਨ ਸੰਧੂ ਨੇ ਹਾਲ ਹੀ 'ਚ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ।

ਪਿਛਲੇ ਡੈਬਿਊ ਈਪੀ, ਫੇਮ ਜੌਰਡਨ ਮੁੜ ਫੈਨਸ ਦਾ ਮਨੋਰੰਜਨ ਕਰਨ ਲਈ ਵਾਪਸ ਆ ਗਿਆ ਹੈ। ਆਪਣੀ ਨਵੀਂ ਈਪੀ ਬਾਰੇ ਜੌਰਡਨ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਪੰਜ ਟਰੈਕਾਂ ਦੇ ਨਾਲ ਆਪਣੀ ਆਉਣ ਵਾਲੀ EP, ‘Never Before,’ ਦਾ ਐਲਾਨ ਕੀਤਾ ਹੈ।

 ਇਸ ਦੇ ਨਾਲ ਹੀ ਇਹ ਪੰਜਾਬੀ ਸਿੰਗਰ ਦੀ ਦੂਜੀ ਈਪੀ ਹੈ। ਈਪੀ ਦੇ ਪੋਸਟਰ ਵਿੱਚ ਜੌਰਡਨ ਸੰਧੂ ਦੀ ਉਸ ਦੇ ਬਚਪਨ ਦੀ ਪੋਲਰਾਈਡ ਫੋਟੋ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਉਹ ਰਵਾਇਤੀ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਿਹਾ ਹੈ।

ਪੋਸਟਰ ਰਿਲੀਜ਼ ਦੇ ਨਾਲ, ਜੌਰਡਨ ਸੰਧੂ ਨੇ ਆਪਣੀ ਪਿਛਲੀ EP ‘ਫੇਮ’ ‘ਤੇ ਪਿਆਰ ਦੀ ਬਰਸਾਤ ਕਰਨ ਲਈ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਉਸਨੇ ਕਿਹਾ ਕਿ ਆਉਣ ਵਾਲੇ EP ‘Never Before’ ਦਾ ਹਰੇਕ ਗੀਤ ਫੈਨਸ ਦਾ ਮਨੋਰੰਜਨ ਕਰੇਗਾ। ਇਸ ਤੋਂ ਇਲਾਵਾ ਕਲਾਕਾਰ ਨੇ ਦਰਸ਼ਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ।

ਹੋਰ ਪੜ੍ਹੋ: Honey Singh ਨੇ ਖ਼ੁਦ ‘ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਤੋੜੀ ਚੁੱਪੀ, ਦੋਸ਼ਾਂ ਨੂੰ ਦੱਸਿਆ ‘ਬੇਬੁਨਿਆਦ ਤੇ ਝੂਠਾ

ਇਸ ਐਲਾਨ  ਤੋਂ ਤੁਰੰਤ ਬਾਅਦ, ਫੈਨਜ਼ ਅਦਾਕਾਰ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਨੇ ਕਿਹਾ 'ਬਾਈ ਆ ਗਿਆ ਤੇ ਛਾ ਗਿਆ।'ਈਪੀ ਬਾਰੇ ਗੱਲ ਕਰੀਏ ਤਾਂ ਇਸ ਨੂੰ ਸਪੀਡ ਰਿਕਾਰਡਸ ਪੇਸ਼ ਕਰ ਰਿਹਾ ਹੈ, ਜੋ ਕਿ 2 ਮਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਬੰਟੀ ਬੈਂਸ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨਾਲ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network