Bilal Saeed- Ninja: ਪੰਜਾਬੀ ਗਾਇਕ ਨਿੰਜਾ ਤੇ ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ 'No Boundaries' ਈਵੈਂਟ ਦਾ ਕੀਤਾ ਐਲਾਨ, ਫੈਨਜ਼ ਹੋਏ ਖੁਸ਼
Bilal Saeed- Ninja 'No Boundaries' Event: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਪਾਕਿਸਤਾਨੀ ਸਟਾਰ ਬਿਲਾਲ ਸਈਦ ਨੇ ਦਰਸ਼ਕਾਂ ਲਈ ਧਮਾਕੇਦਾਰ ਤੋਹਫ਼ੇ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰ ਬਹੁਤ ਜਲਦ ਨੋ ਬਾਉਂਡਰੀਜ਼ 'No Boundaries' ਈਵੈਂਟ ਵਿੱਚ ਧਮਾਲ ਮਚਾਉਂਦੇ ਹੋਏ ਦਿਖਾਈ ਦੇਣਗੇ।
ਇਸ ਈਵੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਗਾਇਕ ਨਿੰਜਾ ਨੇ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਖੁਸ਼ ਹੋ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੀ ਖੁਸ਼ੀ ਨੂੰ ਕਮੈਂਟਸ ਰਾਹੀਂ ਜ਼ਾਹਿਰ ਕਰ ਰਹੇ ਹਨ।
ਪੰਜਾਬੀ ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਈਵੈਂਟ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, 'ਨੋ ਬਾਉਂਡਰੀਜ਼' - ਇੱਕ ਦੁਰਲੱਭ ਸੰਗੀਤਕ ਸਮਾਗਮ ਦੇ ਗਵਾਹ ਬਣੋ ਜਿੱਥੇ ਸਰਹੱਦ ਦੇ ਦੋਵੇਂ ਪਾਸਿਆਂ ਤੋਂ ਪੰਜਾਬ ਦੇ ਪੁੱਤਰ ਇੱਕਜੁੱਟ ਹੋਣਗੇ। ਇਸ ਨੂੰ ਨਾ ਭੁੱਲਣ ਵਾਲਾ ਸਮਾਗਮ ਬਣਾਓ... ਇਸ ਉੱਪਰ ਪ੍ਰਸ਼ੰਸ਼ਕ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਪੋਸਟਰ ਉੱਪਰ ਪ੍ਰਸ਼ੰਸ਼ਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਦੋਵਾਂ ਦੇਸ਼ਾਂ ਦੇ 2 ਸਭ ਤੋਂ ਪ੍ਰਤਿਭਾਸ਼ਾਲੀ ਅਤੇ ਮੇਰੇ ਪਸੰਦੀਦਾ ਕਲਾਕਾਰਾਂ ਵਿਚਕਾਰ ਇਸ ਸਹਿਯੋਗ ਨੂੰ ਦੇਖ ਕੇ ਬਹੁਤ ਖੁਸ਼ ਹਾਂ ❤️ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ...????????????...
ਵਰਕਫਰੰਟ ਦੀ ਗੱਲ ਕਰਿਏ ਤਾਂ ਦੋਵੇਂ ਕਲਾਕਾਰ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਜਿਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਆ ਰਿਹਾ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਉਹ ਨਾ ਸਿਰਫ ਆਪਣੀ ਆਵਾਜ਼ ਸਗੋਂ ਸਟਾਈਲਿਸ਼ ਲੁੱਕ ਦੇ ਚੱਲਦੇ ਵੀ ਦੇਸ਼ ਹੀ ਨਹੀਂ ਸਗੋ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਜਿੱਤਦੇ ਆ ਰਹੇ ਹਨ।
- PTC PUNJABI