Satinder Sartaj:ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਗੀਤਕਾਰ ਜਾਨੀ ਨਾਲ ਸਾਂਝੀ ਕੀਤੀ ਤਸਵੀਰ, ਕੀ ਨਵੇਂ ਗੀਤ ਦੀ ਕਰ ਰਹੇ ਨੇ ਤਿਆਰੀ? ਜਾਨਣ ਲਈ ਪੜ੍ਹੋ

ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ 'ਤੇ ਗੀਤਕਾਰ ਜਾਨੀ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਮਗਰੋਂ ਸਰਤਾਜ ਦੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਜਲਦ ਹੀ ਗੀਤਕਾਰ ਜਾਨੀ ਤੇ ਸਤਿੰਦਰ ਸਰਤਾਜ ਨਵੇਂ ਪ੍ਰੋਜੈਕਟ 'ਤੇ ਇੱਕਠੇ ਕੰਮ ਕਰਨ ਵਾਲੇ ਹਨ।

Written by  Pushp Raj   |  March 17th 2023 06:02 PM  |  Updated: March 17th 2023 06:02 PM

Satinder Sartaj:ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਗੀਤਕਾਰ ਜਾਨੀ ਨਾਲ ਸਾਂਝੀ ਕੀਤੀ ਤਸਵੀਰ, ਕੀ ਨਵੇਂ ਗੀਤ ਦੀ ਕਰ ਰਹੇ ਨੇ ਤਿਆਰੀ? ਜਾਨਣ ਲਈ ਪੜ੍ਹੋ

Satinder Sartaj and Jaani : ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਤੇ ਸ਼ਾਇਰ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਹਨ। ਉਨ੍ਹਾਂ ਦਾ ਨਾਂ ਸੁਰਖੀਆਂ 'ਚ ਛਾਇਆ ਹੋਇਆ ਹੈ। ਹਾਲ ਹੀ 'ਚ ਸਤਿੰਦਰ ਸਰਤਾਜ ਫ਼ਿਲਮ 'ਕਲੀ ਜੋਟਾ' 'ਚ ਨਜ਼ਰ ਆਏ ਸੀ। ਇਸ ਫ਼ਿਲਮ 'ਚ ਸਰਤਾਜ ਨੇ ਆਪਣੀ ਐਕਟਿੰਗ ਤੇ ਗੀਤਾਂ ਦੇ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਹਾਲ ਹੀ 'ਚ ਸਰਤਾਜ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਤਨ ਐਵਾਰਡ ਨਾਲ ਵੀ ਸਨਮਾਨਤ ਕੀਤਾ ਸੀ।

 ਦੱਸ ਦਈਏ ਕਿ ਸਤਿੰਦਰ ਸਰਤਾਜ ਆਪਣੀ ਸੂਫੀ ਗਾਇਕੀ ਦੇ ਨਾਲ-ਨਾਲ ਕਵਿਤਾ ਐਲਬਮ 'ਸ਼ਾਇਰਾਨਾ ਸਰਤਾਜ' ਲਈ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ। ਹੁਣ ਸਰਤਾਜ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਤਸਵੀਰ ਨੂੰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ ਹੈ। 

ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਸਰਤਾਜ਼ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਖੂਬ ਚਰਚਾ ਹੋ ਰਹੀ ਹੈ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਜਾਨੀ ਤੇ ਸਰਤਾਜ ਕਿਸੇ ਪ੍ਰੋਜੈਕਟ 'ਚ ਇਕੱਠੇ ਕੰਮ ਕਰਨ ਜਾ ਰਹੇ ਹਨ, ਜਾਂ ਜਲਦ ਹੀ ਦੋਵੇਂ ਇੱਕਠੇ ਕੋਈ ਨਵਾਂ ਗੀਤ ਲੈ ਕੇ ਆ ਰਹੇ ਹਨ। 

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕ ਨੇ ਕੈਪਸ਼ਨ ਵਿੱਚ ਲਿਖਿਆ,  'ਜਾਨੀ, ਤੁਹਾਨੂੰ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਿਆ। ਖਾਸ ਕਰਕੇ ਤੁਸੀਂ ਜਿਸ ਤਰੀਕੇ ਨਾਲ ਮੇਰੇ ਕੰਮ ਦੀ ਪ੍ਰਸ਼ੰਸਾ ਕੀਤੀ। ਉਹ ਮੈਨੂੰ ਬੇਹੱਦ ਪ੍ਰਭਾਵਸ਼ਾਲੀ ਲੱਗਿਆ।' 

ਦੱਸਣਯੋਗ ਹੈ ਕਿ ਹੈ ਸਤਿੰਦਰ ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਐਲਬਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਇਹ ਐਲਬਮ ਸਰਤਾਜ ਦਾ ਡਰੀਮ ਪ੍ਰੋਜੈਕਟ ਹੈ। ਇਹ ਇੱਕ ਕਵਿਤਾ ਐਲਬਮ ਹੈ, ਜਿਸ ਨੂੰ ਸਰਤਾਜ  ਨੇ ਖ਼ੁਦ ਕਲਮਬੱਧ ਕੀਤਾ ਹੈ ਅਤੇ ਖ਼ੁਦ ਹੀ ਬੋਲਿਆ ਹੈ। ਇਸ ਐਲਬਮ ਦੀ ਸ਼ਾਇਰੀ ਦੀ ਤਾਰੀਫ ਖੁਦ ਜਾਵੇਦ ਅਖ਼ਤਰ ਵੀ ਕਰ ਚੁੱਕੇ ਹਨ। ਫੈਨਜ਼ ਵੱਲੋਂ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network