ਰਾਜਵੀਰ ਜਵੰਦਾ ਨੇ ਪਿੰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬੇਸ਼ੱਕ ਭਰੋ ਉਡਾਰੀਆਂ ਅੰਬਰ ਨੇ ਖੁੱਲ੍ਹੇ, ਪਰ ਭੁੱਲੀਏ ਨਾ ਉਡੀਕਦੇ ਜੋ ਚੌਂਕੇ ਚੁੱਲ੍ਹੇ’
ਰਾਜਵੀਰ ਜਵੰਦਾ (Rajvir Jawanda) ਨੂੰ ਪਿੰਡ ਅਤੇ ਕੁਦਰਤ ਦੇ ਨਾਲ ਬੜਾ ਮੋਹ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਸੋਹਣਾ ਸੁਨੇਹਾ ਵੀ ਫੈਨਸ ਤੱਕ ਪਹੁੰਚਾਇਆ ਹੈ । ਇਸ ਦੇ ਨਾਲ ਹੀ ਇਹ ਤਸਵੀਰ ਵੀ ਬਹੁਤ ਕੁਝ ਬਿਆਨ ਕਰ ਰਹੀ ਹੈ । ਰਾਜਵੀਰ ਜਵੰਦਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਬੇਸ਼ੱਕ ਭਰੋ ਉਡਾਰੀਆਂ, ਅੰਬਰ ਨੇ ਖੁੱਲ੍ਹੇ, ਪਰ ਭੁੱਲੀਏ ਨਾ ਉਡੀਕਦੇ ਜੋ ਚੌਂਕੇ ਚੁੱਲ੍ਹੇ’ । ਇਸ ਤਸਵੀਰ ਦੇ ਜ਼ਰੀਏ ਉਨ੍ਹਾਂ ਨੇ ਵਿਦੇਸ਼ਾਂ ‘ਚ ਲਗਾਤਾਰ ਜਾ ਰਹੇ ਪੰਜਾਬੀਆਂ ਨੂੰ ਇੱਕ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ।
ਰਾਜਵੀਰ ਜਵੰਦਾ ਦੇ ਗੀਤ ਚੋਂ ਲਈ ਗਈ ਹੈ ਤਸਵੀਰ
ਦੱਸ ਦਈਏ ਕਿ ਹਾਲ ਹੀ ‘ਚ ਰਾਜਵੀਰ ਜਵੰਦਾ ਦਾ ਇੱਕ ਗੀਤ immigrate ਰਿਲੀਜ਼ ਹੋਇਆ ਹੈ ਜਿਸ ‘ਚ ਪ੍ਰਵਾਸ ਦੀ ਪੀੜ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਮੀਗ੍ਰੇਟ ਨਾਂਅ ਦੇ ਇਸ ਗੀਤ ‘ਚ ਪ੍ਰਵਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਇਸ ਦੇ ਨਾਲ ਹੀ ਗਾਇਕ ਨੇ ਪੰਜਾਬ ਚੋਂ ਸਦਾ ਲਈ ਵਿਦੇਸ਼ ਜਾ ਕੇ ਰਹਿਣ ਵਾਲੇ ਨੌਜਵਾਨਾਂ ਨੂੰ ਬਹੁਤ ਹੀ ਪਿਆਰਾ ਸੁਨੇਹਾ ਦਿੱਤਾ ਹੈ ਕਿ ਆਪਣੇ ਵਤਨ ਅਤੇ ਪੰਜਾਬ ਦੀ ਮਿੱਟੀ ਨੂੰ ਕਦੇ ਵੀ ਨਾ ਭੁਲਾਇਓ । ਇਸ ਗੀਤ ਦਾ ਵੀਡੀਓ ਵੀ ਰਾਜਵੀਰ ਜਵੰਦਾ ਨੇ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਆਪਣਾ ਤਾਂ ਸਭ ਤੋਂ ਜ਼ਿਆਦਾ ਦਿਲ ਹੀ ਪੰਜਾਬ ‘ਚ ਲੱਗਦਾ ਹੈ’।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਇਸ ਗੀਤ ਨੂੰ ਸੁਣੋ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਇਸੇ ਤਰ੍ਹਾਂ ਪੰਜਾਬ ਦੀ ਗੱਲ ਕਰਨ ਵਾਲੇ ਗੀਤ ਸਰੋਤਿਆਂ ਨੂੰ ਸੁਣਾਉਂਦੇ ਰਹਿਣਗੇ ।
- PTC PUNJABI