ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਗੀਤ ਰਿਲੀਜ਼, ਰਾਮ ਚਰਨ ਤੇ ਸਲਮਾਨ ਖ਼ਾਨ ਇੱਕਠੇ ਆਏ ਨਜ਼ਰ
ਸਲਮਾਨ ਖ਼ਾਨ (Salman khan) ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਗੀਤ ‘ਯੇਤੂਮਾਂ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਸ਼ਬੀਰ ਅਹਿਮਦ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਆਵਾਜ਼ ਦਿੱਤੀ ਹੇ ਵਿਸ਼ਾਲ ਦਦਲਾਨੀ ਅਤੇ ਪਾਇਲ ਦੇਵ ਨੇ । ਇਸ ਗੀਤ ਸਲਮਾਨ ਖ਼ਾਨ ਅਤੇ ਰਾਮ ਚਰਨ ਇੱਕਠੇ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਗਾਇਕ ਜੱਸੀ ਗਿੱਲ ਨੇ ਵੀ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਗੀਤ ਦੀ ਤਾਰੀਫ ਕੀਤੀ ਹੈ ।ਇਸ ਗੀਤ ‘ਚ ਸਲਮਾਨ ਖ਼ਾਨ ਦਾ ਅੰਦਾਜ਼ ਬਿਲਕੁਲ ਸਾਊਥ ਸਟਾਰਸ ਵਰਗਾ ਦਿਖਾਈ ਦੇ ਰਿਹਾ ਹੈ ।
ਲੂੰਗੀ ਡਾਂਸ ਕਰਦੇ ਨਜ਼ਰ ਆਏ ਸਲਮਾਨ
ਗੀਤ ‘ਚ ਸਲਮਾਨ ਖ਼ਾਨ ਲੂੰਗੀ ਡਾਂਸ ਕਰਦੇ ਹੋਏ ਨਜ਼ਰ ਆਏ । ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ । ਜਿਸ ‘ਚ ਨਈਓਂ ਲੱਗਦਾ, ਬਿੱਲੀ ਬਿੱਲੀ, ਫਾਲਿੰਗ ਇਨ ਲਵ, ਬਠੂੰਕਮਾਂ ਰਿਲੀਜ਼ ਹੋ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਤੇ ਹੁਣ ਇਸ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।
ਸਲਮਾਨ ਖ਼ਾਨ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ‘ਚ ਕਰ ਚੁੱਕੇ ਹਨ ਕੰਮ
ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।ਜਿਸ ‘ਚ ਬਾਡੀਗਾਰਡ, ਅੰਤਿਮ, ਹਮ ਆਪਕੇ ਹੈਂ ਕੌਣ, ਹਮ ਦਿਲ ਦੇ ਚੁੱਕੇ ਸਨਮ ਸਣੇ ਕਈ ਹਿੱਟ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI