ਰਣਜੀਤ ਬਾਵਾ ਦਾ ਨਵਾਂ ਗੀਤ ‘ਗਾਨੀ’ ਰਿਲੀਜ਼, ਰੁਬੀਨਾ ਬਾਜਵਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਰਣਜੀਤ ਬਾਵਾ (Ranjit Bawa)ਦਾ ਨਵਾਂ ਗੀਤ ‘ਗਾਨੀ’ ਰਿਲੀਜ਼ ਹੋਇਆ ਹੈ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਰੁਬੀਨਾ ਬਾਜਵਾ ਦਿਖਾਈ ਦੇ ਰਹੇ ਹਨ । ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਆਈਕੌਨ ਨੇ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਇੱਕ ਮੁੰਡੇ ਅਤੇ ਕੁੜੀ ਦੀ ਰੋਮਾਂਟਿਕ ਕਮਿਸਟਰੀ ਨੂੰ ਬਿਆਨ ਕੀਤਾ ਗਿਆ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
ਰਣਜੀਤ ਬਾਵਾ ਦਾ ਇਸ ਤੋਂ ਪਹਿਲਾਂ ਗੀਤ ‘ਪੰਜਾਬ ਵਰਗੀ’ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਰਣਜੀਤ ਬਾਵਾ ਨੇ ਬਤੌਰ ਗਾਇਕ ਕੀਤੀ ਸ਼ੁਰੂਆਤ
ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਲੈਂਬਰਗਿਨੀ’ ਰਿਲੀਜ਼ ਹੋਈ ਹੈ । ਇਸ ਫ਼ਿਲਮ ‘ਚ ਵੀ ਰਣਜੀਤ ਬਾਵਾ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI