ਰਣਜੀਤ ਬਾਵਾ ਦਾ ਨਵਾਂ ਗੀਤ ‘ਦਲੀਪ ਸਿੰਘ’ ਰਿਲੀਜ਼, ਰਣਜੀਤ ਬਾਵਾ ਨੇ ਕਿਹਾ ‘ਇਹ ਗੀਤ ਨਹੀਂ ਇੱਕ ਅਧੂਰਾ ਸੁਫ਼ਨਾ ਹੈ’
ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ‘ਦਲੀਪ ਸਿੰਘ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੱਬੂ ਦੇ ਵੱਲੋਂ ਲਿਖੇ ਹਨ ਅਤੇ ਮਿਊਜ਼ਿਕ ਆਈਕੌਨ ਦੇ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਮਹਾਰਾਜਾ ਦਲੀਪ ਸਿੰਘ ਦਾ ਗੁਣਗਾਣ ਰਣਜੀਤ ਬਾਵਾ ਦੇ ਵੱਲੋਂ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਅਦਾਕਾਰ ਨੇ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦੇ ਕਈ ਹਿੱਟ ਗੀਤ ਰਿਲੀਜ਼ ਹੋਏ ਹਨ । ਗੀਤ ‘ਨੀ ਮਿੱਟੀਏ’ ਵੀ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਜਿਸ ਤੋਂ ਬਾਅਦ ‘ਪੰਜਾਬ ਵਰਗੀ’ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ ਰਣਜੀਤ ਬਾਵਾ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
ਰਣਜੀਤ ਬਾਵਾ ਨੇ ਦਿੱਤੇ ਸਾਫ਼ ਸੁਥਰੇ ਗੀਤ
ਰਣਜੀਤ ਬਾਵਾ ਦੇ ਗੀਤਾਂ ਨੂੰ ਸਮਾਜ ਦਾ ਹਰ ਵਰਗ ਪਸੰਦ ਕਰਦਾ ਹੈ । ਭਾਵੇਂ ਉਹ ਨੌਜਵਾਨ ਵਰਗ ਹੋਵੇ, ਬੱਚੇ ਹੋਣ ਜਾਂ ਫਿਰ ਬਜ਼ੁਰਗ, ਹਰ ਕਿਸੇ ਨੂੰ ਉਨ੍ਹਾਂ ਦੇ ਗੀਤ ਭਾਉਂਦੇ ਹਨ । ਕਿਉਂਕਿ ਉਹ ਪਰਿਵਾਰਕ ਅਤੇ ਸਾਫ਼ ਸੁਥਰੇ ਗੀਤ ਗਾਉਂਦੇ ਹਨ । ਗਾਇਕੀ ਦੇ ਨਾਲ-ਨਾਲ ਉਹ ਵਧੀਆ ਅਦਾਕਾਰੀ ਵੀ ਕਰਦੇ ਹਨ ।
ਉਨ੍ਹਾਂ ਦੀਆਂ ਹੁਣ ਤੱਕ ਕਈ ਫ਼ਿਲਮਾਂ ਵੀ ਰਿਲੀਜ਼ ਹੋਈਆਂ ਹਨ । ਜਿਸ ‘ਚ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।
- PTC PUNJABI