ਰਣਜੀਤ ਬਾਵਾ ਦੀ ਐਲਬਮ ‘ਮਿੱਟੀ ਦਾ ਬਾਵਾ -2’ ਦਾ ਗੀਤ ‘ਲਲਕਾਰੇ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵੀਂ ਐਲਬਮ ‘ਮਿੱਟੀ ਦਾ ਬਾਵਾ-2’ ਦਾ ਗੀਤ ‘ਲਲਕਾਰੇ’ ਰਿਲੀਜ਼ ਹੋ ਚੁੱੁਕਿਆ ਹੈ । ਇਸ ਗੀਤ ‘ਚ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹਾਲਾਂਕਿ ਇਸ ਗੀਤ ਦਾ ਲਿਰੀਕਲ ਵੀਡੀਓ ਹੀ ਰਿਲੀਜ਼ ਹੋਇਆ ਹੈ । ਹੁਣ ਦਰਸ਼ਕ ਇਸ ਗੀਤ ਦੇ ਵੀਡੀਓ ਦਾ ਇੰਤਜ਼ਾਰ ਕਰ ਰਹੇ ਹਨ ।

Written by  Shaminder   |  October 20th 2023 12:22 PM  |  Updated: October 20th 2023 12:22 PM

ਰਣਜੀਤ ਬਾਵਾ ਦੀ ਐਲਬਮ ‘ਮਿੱਟੀ ਦਾ ਬਾਵਾ -2’ ਦਾ ਗੀਤ ‘ਲਲਕਾਰੇ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦਾ ਨਵੀਂ ਐਲਬਮ ‘ਮਿੱਟੀ ਦਾ ਬਾਵਾ-2’ ਦਾ ਗੀਤ ‘ਲਲਕਾਰੇ’ ਰਿਲੀਜ਼ ਹੋ ਚੁੱੁਕਿਆ ਹੈ । ਇਸ ਗੀਤ ‘ਚ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹਾਲਾਂਕਿ ਇਸ ਗੀਤ ਦਾ ਲਿਰੀਕਲ ਵੀਡੀਓ ਹੀ ਰਿਲੀਜ਼ ਹੋਇਆ ਹੈ । ਹੁਣ ਦਰਸ਼ਕ ਇਸ ਗੀਤ ਦੇ ਵੀਡੀਓ ਦਾ ਇੰਤਜ਼ਾਰ ਕਰ ਰਹੇ ਹਨ । ਗੀਤ ਦੇ ਬੋਲ ਚਰਨ ਲਿਖਾਰੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਦੇ ਵੱਲੋਂ ।

ਹੋਰ ਪੜ੍ਹੋ :   ਬਾਬਾ ਪ੍ਰੇਮਾਨੰਦ ਜੀ ਮਹਾਰਾਜ ਜੀ ਦੇ ਸਾਹਮਣੇ ਮਾਸਟਰ ਸਲੀਮ ਨੇ ਗਾਇਆ ‘ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ’, ਵੈਰਾਗ ‘ਚ ਆਏ ਪ੍ਰੇਮਾਨੰਦ ਜੀ

ਇਸ ਐਲਬਮ ‘ਚ ਕੁੱਲ ੧੨ ਗੀਤ ਹਨ ।ਜਿਨ੍ਹਾਂ ਨੂੰ ਰਣਜੀਤ ਬਾਵਾ ਇੱਕ-ਇੱਕ ਕਰਕੇ ਰਿਲੀਜ਼ ਕਰ ਰਹੇ ਹਨ ।  ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਗਾਨੀ’ ਰਿਲੀਜ਼ ਹੋਇਆ ਸੀ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਰੁਬੀਨਾ ਬਾਜਵਾ ਨਜ਼ਰ ਆਏ ਸਨ । ਇਸ ਤੋਂ ਇਲਾਵਾ ਇਸੇ ਐਲਬਮ ਚੋਂ ਉਨ੍ਹਾਂ ਦਾ ਗੀਤ ‘ਨੀ ਮਿੱਟੀਏ’ ਵੀ ਰਿਲੀਜ਼ ਹੋਇਆ ਸੀ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।

 

ਰਣਜੀਤ ਬਾਵਾ ਨੇ ਬਤੌਰ ਗਾਇਕ ਕੀਤੀ ਸ਼ੁਰੂਆਤ 

ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕਿਸਮਤ ਅਜ਼ਮਾਈ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆਏ । ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network