ਰਣਜੀਤ ਬਾਵਾ ਦਾ ਨਵਾਂ ਗੀਤ ‘ਮਲਵੈਣ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਰਣਜੀਤ ਬਾਵਾ ਦਾ ਗੀਤ ‘ਮਲਵੈਣ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹ ਅਤੇ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ । ਗੀਤ ਦੀ ਫੀਚਰਿੰਗ ‘ਚ ਗੀਤ ਗੋਰਾਇਆ, ਅਪਨੀਤ ਬਾਜਵਾ, ਮਨਪ੍ਰੀਤ ਸੱਗੂ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ ।

Written by  Shaminder   |  September 21st 2023 02:36 PM  |  Updated: September 21st 2023 02:36 PM

ਰਣਜੀਤ ਬਾਵਾ ਦਾ ਨਵਾਂ ਗੀਤ ‘ਮਲਵੈਣ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਰਣਜੀਤ ਬਾਵਾ (Ranjit Bawa) ਦਾ ਗੀਤ ‘ਮਲਵੈਣ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹ ਅਤੇ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਨੇ । ਗੀਤ ਦੀ ਫੀਚਰਿੰਗ ‘ਚ ਗੀਤ ਗੋਰਾਇਆ, ਅਪਨੀਤ ਬਾਜਵਾ, ਮਨਪ੍ਰੀਤ ਸੱਗੂ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ਦਲੀਪ ਸਿੰਘ, ਨੀਂ ਮਿੱਟੀਏ, ਪੰਜਾਬ ਵਰਗੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

ਹੋਰ ਪੜ੍ਹੋ :  ਤਸਵੀਰ ‘ਚ ਗੁਰਦਾਸ ਮਾਨ ਦੇ ਨਾਲ ਨਜ਼ਰ ਆ ਰਹੇ ਹਨ ਦੋ ਹੋਰ ਪੰਜਾਬੀ ਗਾਇਕ, ਕੀ ਤੁਹਾਨੂੰ ਪਤਾ ਹਨ ਇਨ੍ਹਾਂ ਦੇ ਨਾਮ

ਰਣਜੀਤ ਬਾਵਾ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ 

ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਧਰਿਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ । ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਤਾਰਾ ਮੀਰਾ ਸਣੇ ਕਈ ਹਿੱਟ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਗਾਇਕੀ ‘ਚ ਆਉਣ ਲਈ ਕੀਤਾ ਕਰੜਾ ਸੰਘਰਸ਼ 

ਰਣਜੀਤ ਬਾਵਾ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ । ਸਕੂਲ ਸਮੇਂ ਤੋਂ ਹੀ ਉਹ ਗਾਉਣ ਦਾ ਸ਼ੌਂਕ ਰੱਖਦੇ ਸਨ ਅਤੇ ਆਪਣੇ ਗਾਇਕੀ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਰਹਿੰਦੇ ਸਨ ।

ਜਿਸ ਤੋਂ ਬਾਅਦ ਉਨ੍ਹਾਂ ਨੇ ਕਾਲਜ ‘ਚ ਹੋਣ ਵਾਲੀਆਂ ਸੱਭਿਆਚਾਰਕ ਗਤੀਵਿਧੀਆਂ ‘ਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਾਲਜ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਨਿੱਤਰੇ । 

  

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network