Sharry Mann: ਗਾਇਕ ਸ਼ੈਰੀ ਮਾਨ ਨੇ ਆਪਣੀ ਅਪਕਮਿੰਗ ਐਲਬਮ ਦੀ ਟ੍ਰੈਕ ਲਿਸਟ ਬਾਰੇ ਕੀਤਾ ਖੁਲਾਸਾ, ਜਾਰੀ ਕੀਤੇ ਗੀਤਾਂ ਦੇ ਦਿਲਚਸਪ ਟਾਈਟਲ
Sharry Mann New Album STILL Tracklist Out: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ (Sharry Mann ) ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਹ ਭਲੇ ਹੀ ਅਦਾਕਾਰੀ ਦੇ ਖੇਤਰ ਵਿੱਚ ਨਾਂਅ ਨਹੀਂ ਕਮਾ ਸਕੇ ਪਰ ਆਪਣੀ ਗਾਇਕੀ ਦੇ ਨਾਲ ਉਹ ਅਕਸਰ ਫੈਨਜ਼ ਨੂੰ ਖੁਸ਼ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਆਉਣ ਵਾਲੀ ਨਵੀਂ ਐਲਬਮ ਦੀ ਟ੍ਰੈਕ ਲਿਸਟ ਦੇ ਦਿਲਾਂ ਉੱਪਰ ਰਾਜ ਕਰਦੇ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਆਪਣੀ ਨਵੀਂ ਐਲਬਮ 'Still' ਦੀ ਟ੍ਰੈਕ ਲਿਸਟ ਦਾ ਖੁਲਾਸਾ ਕੀਤਾ ਹੈ।
ਦਰਅਸਲ, ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇਸ ਟ੍ਰੈਕ ਲਿਸਟ ਵਿੱਚ ਹਰ ਤਰ੍ਹਾਂ ਦਾ ਟ੍ਰੈਕ ਮਿਲੇਗਾ ਮਿੱਤਰੋ... ਬੱਸ ਆ ਗਿਆ ਤੁਹਾਡੇ ਸਪੀਕਰਾਂ ਵਿੱਚ ਵੱਜਣ ਲਈ 29 ਸਤੰਬਰ ਨੂੰ...ਜਲਦ ਹੀ ਪਹਿਲੀ ਵੀਡੀਓ ਨਾਲ ਮਿਲਦੇ ਹਾਂ... ਇਸ ਪੋਸਟ ਵਿੱਚ ਵੇਖੋ ਗੀਤਾਂ ਦੇ ਨਾਂਅ...।
ਸ਼ੈਰੀ ਮਾਨ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਇਸ ਪੋਸਟ ਉੱਪਰ ਕਮੈਂਟ ਕਰਦੇ ਹੋਏ ਗਾਇਕਾ ਬਾਰਬੀ ਮਾਨ ਨੇ ਲਿਖਿਆ, ਵੀਕਐਂਡ ਅਤੇ ਸਿਚ-ਐਸ਼ਨਸ਼ਿਪ ਮੇਰੇ ਮਨਪਸੰਦ... ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਇਸ ਟ੍ਰੈਕ ਲਿਸਟ ਉੱਪਰ ਕਮੈਂਟ ਕਰ ਆਪਣੀ ਖੁਸ਼ੀ ਜਤਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਉਡੀਕਾਂ ਬਾਈ ਜੀ...।
ਹੋਰ ਪੜ੍ਹੋ: Master Saleem: ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ, ਕੋਰਟ 'ਚ ਪੁੱਜਾ ਮਾਤਾ ਚਿੰਤਪੂਰਨੀ 'ਤੇ ਵਿਵਾਦਤ ਬਿਆਨ ਦਾ ਮਾਮਲਾ
ਗਾਇਕ ਸ਼ੈਰੀ ਮਾਨ ਆਪਣੇ ਗੀਤਾਂ ਦੇ ਨਾਲ-ਨਾਲ ਪਰਮੀਸ਼ ਵਰਮਾ ਨਾਲ ਵਿਵਾਦਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਫਿਲਹਾਲ ਕਲਾਕਾਰ ਆਪਣੀ ਪ੍ਰੋਫੈਸ਼ਨਲ ਲਾਈਫ ਵੱਲ ਧਿਆਨ ਦੇ ਰਹੇ ਹਨ। ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਲਾਸਟ ਗੁੱਡ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ। ਜਿਸ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ। ਫਿਲਹਾਲ ਇਸ ਨਵੀਂ ਐਲਬਮ ਨੂੰ ਪ੍ਰਸ਼ੰਸਕ ਕਿੰਨਾ ਕੁ ਪਿਆਰ ਦਿੰਦੇ ਹਨ, ਇਹ ਵੇਖਣਾ ਮਜ਼ੇਦਾਰ ਰਹੇਗਾ।
- PTC PUNJABI